April 22, 2026 6:43 pm

ਛੇ ਸਾਲ ਪਹਿਲਾਂ ਹੋਏ ਕਤਲ ਦੇ ਮੁੱਖ ਮੁਲਜ਼ਮ ਆਏ ਪੁਲਿਸ ਅੜਿੱਕੇ

ਸਮਾਲਸਰ, 28 ਅਗਸਤ (ਜਸਵਿੰਦਰ ਸਿੰਘ ਸਿੱਧੂ)- ਥਾਣਾ ਸਮਾਲਸਰ ਦੇ ਅਧੀਨ ਪੈਂਦੇ ਪਿੰਡ ਸਾਹੋਕੇ ਵਿਖੇ ਛੇ ਸਾਲ ਪਹਿਲਾਂ ਹੋਏ ਕਤਲ ਦੇ ਮੁੱਖ ਮੁਲਜ਼ਮ ਆਖਿਰ ਛੇ ਸਾਲਾਂ ਬਾਅਦ ਆਏ ਪੁਲਿਸ ਅੜਿੱਕੇ ਇਹ ਮਾਮਲਾ 2014 ਦੇ ਅਗਸਤ ਮਹੀਨੇ ਦਾ ਹੈ ਪਿੰਡ ਸਾਹੋਕੇ ਦੇ ਜੱਟ ਸਿੱਖ ਗਿੱਲ ਪਰਿਵਾਰ ਦੇ 37 ਸਾਲਾ ਨੌਜਵਾਨ ਮੱਖਣ ਸਿੰਘ ਪੁੱਤਰ ਰਣਜੀਤ ਸਿੰਘ ਗਿੱਲ ਜੋ ਕਿ ਸਾਮ ਆਪਣੇ ਘਰ ਵਿੱਚ ਆਰਾਮ ਫਰਮਾ ਰਿਹਾ ਸੀ ਕਿ ਉਸ ਦੇ ਦੋਸਤ ਪਿ੍ਰਤਪਾਲ ਸਿੰਘ ਪੁੱਤਰ ਸੁਖਮੰਦਰ ਸਿੰਘ ਜੋ ਕਿ ਉਸ ਦਾ ਗੁਆਂਢੀ ਵੀ ਹੈ ਜੋ ਕਿ ਉਸ ਨੂੰ ਘਰੇ ਆ ਕੇ ਬੁਲਾਕੇ ਲੈ ਗਿਆ ਤੇ ਮੱਖਣ ਸਿੰਘ ਉਸ ਦੇ ਨਾਲ ਘਰੋ ਬਾਹਰ ਤੁਰ ਗਿਆ ਪਰ ਉਹ ਮੁੜ ਘਰ ਵਾਪਸ ਨਹੀਂ ਆਇਆ ਮਿ੍ਰਤਕ ਮੱਖਣ ਸਿੰਘ ਭਰਾ ਜਗਦੇਵ ਸਿੰਘ ਤੇ ਮਾਤਾ ਜਸਮੇਲ ਕੌਰ ਦੇ ਦੱਸਣ ਮੁਤਾਬਿਕ ਉਹਨਾਂ ਨੇ ਮੱਖਣ ਸਿੰਘ ਦੀ ਬਹੁਤ ਭਾਲ ਕੀਤੀ ਥਾਣਾ ਸਮਾਲਸਰ ਵਿਚ ਰਿਪੋਰਟ ਵੀ ਦਰਜ ਕਰਵਾਈ ਤੇ ਲੋਕਾਂ ਨੇ ਉਹਨਾਂ ਦੇ ਪਰਿਵਾਰ ਖਿਲਾਫ ਵੀ ਗਲਤ ਅਫਾਵਾ
ਫੈਲਾਈ ਆ ਕਿਉਂਕਿ ਮੱਖਣ ਸਿੰਘ ਦਾ ਵਿਆਹ ਨਹੀਂ ਸੀ ਹੋਇਆ ਇਸ ਨੌਜਵਾਨ ਦੇ ਕਤਲ ਹੋ ਜਾਣ ਦੇ ਰਾਜ ਦਾ ਖੁਲਾਸਾ ਛੇ ਸਾਲ ਬੀਤ ਜਾਣ ਬਾਅਦ ਮਿੱਤੀ 25 .8.19 ਨੂੰ ਹੋਇਆ ਮਿ੍ਰਤਕ ਦੇ ਭਰਾ ਜਗਦੇਵ ਸਿੰਘ ਤੇ ਉਸ ਦੇ ਗੁਆਂਢੀ ਦੋਸਤ ਪਿ੍ਰਤਪਾਲ ਸਿੰਘ ਸਾਮ ਨੂੰ ਇਕੱਠੇ ਬੈਠੇ ਸਰਾਬ ਪੀ ਰਹੇ ਸਨ ਤਾਂ ਕਾਤਿਲ ਪਿ੍ਰਤਪਾਲ ਸਿੰਘ ਨੇ ਇਹ ਰਾਜ ਸਰਾਬ ਦੇ ਨਸ਼ੇ ਵਿੱਚ ਖੋਲ ਦਿੱਤਾ ਕਿ ਇਹ ਕਤਲ ਮੈ ਅਤੇ ਮੇਰਿਆ 2 ਹੋਰ ਦੋਸਤਾਂ ਨੇ ਮਿਲ ਕੇ ਕੀਤਾ ਇਸ ਸਾਰੀ ਗੱਲ ਦੀ ਰਿਕਾਰਡਿੰਗ ਜਗਦੇਵ ਸਿੰਘ ਨੇ ਆਪਣੇ ਮੋਬਾਈਲ ਫੋਨ ਵਿਚ ਕਰ ਲੀ ਤੇ ਦੂਸਰੇ ਦਿਨ ਜਗਦੇਵ ਸਿੰਘ ਥਾਣਾ ਸਮਾਲਸਰ ਵਿਖੇ ਆਪਣੀ ਰਿਪੋਰਟ ਦਰਜ ਕਰਵਾਈ ਤੇ ਥਾਣਾ ਸਮਾਲਸਰ ਦੇ ਇੰਨਚਾਰਜ ਐੱਸ ਐੱਚ ਓ ਸਰਦਾਰ ਗੁਰਮੀਤ ਸਿੰਘ ਸੰਧੂ ਸਾਹਿਬ ਨੇ ਇਸ ਸਾਰੇ ਮਾਮਲੇ ਨੂੰ ਤੁਰੰਤ ਗੰਭੀਰਤਾ ਨਾਲ ਲੈਂਦਿਆਂ ਪੁਰੇ ਕੇਸ ਦੀ ਜਾਂਚ ਕਰ ਕੇ ਮੁਲਜੱਮ ਪਿ੍ਰਤਪਾਲ ਸਿੰਘ ਪੁੱਤਰ ਸੁਖਮੰਦਰ ਸਿੰਘ ਉਮਰ 26 ਸਾਲ ਜੱਟ ਸਿੱਖ ਵਾਸੀ ਸਾਹੋਕ ਕੱਤਰ ਸਿੰਘ ਪੁੱਤਰ ਗੁਰਜੰਟ ਸਿੰਘ ਉਮਰ 29 ਸਾਲ ਜੱਟ ਸਿੱਖ ਵਾਸੀ ਸਾਹੋਕੇ ਹਰਜਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਉਮਰ 30 ਸਾਲ ਵਾਸੀ ਸਾਹੋਕੇ ਤੇ ਇਹਨਾਂ ਤਿੰਨਾਂ ਮੁਲਜ਼ਮਾਂ ਤੇ ਥਾਣਾ ਸਮਾਲਸਰ ਵਿਖੇ ਮਿ੍ਰਤਕ ਮੱਖਣ ਸਿੰਘ ਦੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਧਾਰਾ 302 ,201,34 ਦੇ ਅਧੀਨ ਕੇਸ ਦਰਜ ਕੀਤਾ ਹੈ ਇਸ ਸਾਰੇ ਮਾਮਲੇ ਨੂੰ ਥਾਣਾ ਇੰਚਾਰਜ ਸਰਦਾਰ ਗੁਰਮੀਤ ਸਿੰਘ ਸੰਧੂ ਸਾਹਿਬ ਨੇ ਤੁਰੰਤ ਐਕਸਨ ਲੈਦਿਆਂ ਇਸ ਛੇ ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ ਸੁਲਝਾਈ ਤੇ ਮੁਲਜ਼ਮਾਂ ਦੀ ਪੈੜ ਨੱਪਦਿਆ ਮਿ੍ਰਤਕ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਆਸ ਬੱਝੀ

Send this to a friend