Skip to content
Independent perspectives. Global stories.
BREAKING

ਪੋਸਟਮਾਰਟਮ ਰਿਪੋਰਟ ਨਾਲ ਮਿਡ-ਡੇ-ਮੀਲ ‘ਚ ਕੀਟਨਾਸ਼ਕ ਹੋਣ ਦੀ ਪੁਸ਼ਟੀ

Share this story

ਪਟਨਾ, 18 ਜੁਲਾਈ (ਪੀ. ਟੀ.)-ਬਿਹਾਰ ਦੇ ਸਾਰਨ ਜਿਲ੍ਹੇ ‘ਚ ਜ਼ਹਰੀਲੇ ਮਿਡ-ਡੇ-ਮੀਲ ਨਾਲ ਹੋਈ 23 ਬੱਚਿਆਂ ਦੀ ਮੌਤ ਦੇ ਬਾਰੇ ‘ਚ ਇਹ ਖੁਲਾਸਾ ਹੋਇਆ ਹੈ ਕਿ ਖਾਣੇ ‘ਚ ਕੀਟਨਾਸ਼ਕ ਸੀ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜਾਂ ਤਾਂ ਕੀਟਨਾਸ਼ਕ ਭੋਜਨ ‘ਚ ਸੀ ਜਾਂ ਫਿਰ ਖਾਣਾ ਬਨਾਉਂਣ ‘ਚ ਵਰਤੇ ਗਏ ਤੇਲ ‘ਚ ਮੌਜੂਦ ਰਿਹਾ ਹੋਵੇਗਾ। ਪਟਨਾ ਮੇਡੀਕਲ ਕਾਲਜ ਹਸਪਤਾਲ ਦੇ ਸੁਪਰੀਡੈਂਟ ਅਮਰਕਾਂਤ ਝਾ ਅਮਰ ਨੇ ਕਿਹਾ ਹੈ ਕਿ ਮਿਡ-ਡੇ-ਮੀਲ ਦੀ ਰਾਸਾਇਣਿਕ ਪ੍ਰੀਖਿਆ ਦਾ ਨਤੀਜਾ ਆਉਂਣਾ ਅਜੇ ਬਾਕੀ ਹੈ। ਬਿਹਾਰ ਦੇ ਸਾਰਨ ਜ਼ਿਲ੍ਹੇ ‘ਚ ਇੱਕ ਸਰਕਾਰੀ ਸਕੂਲ ‘ਚ ਜਹਿਰੀਲੇ ਭੋਜਨ ਦੇ ਕਾਰਨ ਮਰਨ ਵਾਲੇ ਵਿਦਿਆਰਥੀਆਂ ਗਿਣਤੀ ਵੀਰਵਾਰ ਨੂੰ ਵਧ ਕੇ 23 ਹੋ ਗਈ। ਇੱਕ ਹੋਰ ਬੱਚੇ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿਚਤ ਕੀਤੇ ਬਿਨਾਂ ਬੱਚੇ ਨੂੰ ਦਫਨਾ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ।

WRITTEN BY