ਨਵੀਂ ਦਿੱਲੀ, 18 ਜੁਲਾਈ (ਪੀ. ਟੀ.) -ਬਿਹਾਰ ਦੇ ਜਾਨਲੇਵਾ ਮਿਡ-ਡੇ ਮੀਲ ਕਾਂਡ ਦੀ ਤਪਸ਼ ਅਜੇ ਠੰਡੀ ਵੀ ਨਹੀਂ ਹੋਈ ਕਿ ਰਾਜਧਾਨੀ ਦਿੱਲੀ ‘ਚ ਕੁੱਝ ਇਸੇ ਤਰ੍ਹਾਂ ਦਾ ਹਾਦਸਾ ਸਾਹਮਣੇ ਆ ਗਿਆ। ਦਿੱਲੀ ‘ਚ ਆਇਰਨ ਦੀ ਗੋਲੀ ਖਾਣ ਨਾਲ ਦਰਜਨਾਂ ਬੱਚੇ ਬੀਮਾਰ ਪੈ ਗਏ। ਇਹ ਹਾਦਸਾ ਦਿੱਲੀ ਦੇ ਭਾਰਤ ਨਗਰ ਇਲਾਕੇ ‘ਚ ਹੋਇਆ। ਬੱਚਿਆਂ ਨੂੰ ਆਇਰਨ ਦੀਆਂ ਗੋਲੀਆਂ ਚਾਚਾ ਨਹਿਰੂ ਯੋਜਨਾ ਦੇ ਤਹਿਤ ਦਿੱਤੀਆਂ ਗਈਆਂ ਸਨ। ਬੁੱਧਵਾਰ ਨੂੰ ‘ਬਲੂ ਡੇ’ ਦੇ ਦੌਰਾਨ ਬੱਚਿਆਂ ਨੂੰ ਗੋਲੀਆਂ ਵੰਡੀਆਂ ਗਈਆਂ ਸਨ। ਆਇਰਨ ਦੀ ਗੋਲੀ ਖਾ ਕੇ ਬੱਚੇ ਰਾਤ ਭਰ ਹਸਪਤਾਲ ‘ਚ ਰਹੇ। ਦਿੱਲੀ ਦੀ ਮੁੱਖ?ਮੰਤਰੀ ਸ਼ੀਲਾ ਦੀਕਸ਼ਤ ਨੇ ਇਸ ਮਾਮਲੇ ‘ਤੇ ਕੁੱਝ ਵੀ ਬੋਲਣ ਤੋਂ ਮਨ੍ਹਾਂ ਦਿੱਤਾ। ਭਾਰਤ ਨਗਰ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ।



