April 28, 2026 8:59 pm

ਪ੍ਰੇਮ ਨਗਰ ਵਾਸੀਆਂ ਨੇ ਸਮੱਸਿਆਵਾਂ ਦਾ ਹੱਲ ਕਰਨ ਲਈ ਐਸ.ਡੀ.ਐਮ.ਅੱਗੇ ਲਗਾਈ ਗੁਹਾਰ

ਰਾਏਕੋਟ, 25 ਅਗਸਤ (ਦੋਸਤ)- ਸਥਾਨਕ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ਨਾਲ ਸਬੰਧਿਤ ਵਸਨੀਕਾਂ ਦਾ ਇੱਕ ਵਫਦ ਨਾਮਪ੍ਰੀਤ ਸਿੰਘ ਗੋਗੀ ਦੀ ਅਗਵਾਈ ‘ਚ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਇੱਥੋਂ ਦੇ ਐਸ.ਡੀ.ਐਮ. ਸ਼੍ਰੀ ਹਿਮਾਂਸ਼ੂ ਗੁਪਤਾ ਨੂੰ ਮਿਲਿਆ।ਵਫਦ ਦੁਆਰਾ ਦੱਸੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਪੂਰੇ ਧਿਆਨ ਨਾਲ ਸੁਣਕੇ ਵਫਦ ਦੀ ਪੂਰੀ ਤਸੱਲੀ ਕਰਵਾਈ। ਆਪਣਾ ਮੰਗ ਪੱਤਰ ਦੇਣ ਉੁਪਰੰਤ ਵਫਦ ਦੀ ਅਗਵਾਈ ਕਰ ਰਹੇ ਨਾਮਪ੍ਰੀਤ ਗੋਗੀ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਭਾਰੀ ਭਾਰੀ ਵਰਖਾ ਹੋਈ ਸੀ ਤਾਂ ਉਸ ਵਕਤ ਮੁਹੱਲਾ ਪਾਣੀ ਦੀ ਮਾਰ ਹੇਠ ਆ ਗਿਆ ਸੀ।ਮੁਹੱਲੇ ਦੇ ਘਰਾਂ ਨੂੰ ਕਾਫੀ ਨੁਸਾਨ ਪੁੱਜਾ ਸੀ ।ਕਈ ਮੁਹੱਲਾ ਵਾਸੀ ਘਰੋਂ ਬੇਘਰ ਹੋ ਗਏ ਸਨ।ਪੀੜਤ ਪਰਿਵਾਰਾਂ ਨੂੰ ਉਸ ਵੇਲੇ ਮੁਅਵਜ਼ਾ ਦੇਣ ਦੇ ਵਾਅਦੇ ਕੀਤੇ ਗਏ, ਜੋ ਵਫਾ ਨਹੀਂ ਹੋਏ। ਮੁਹੱਲੇ ਵਿਚਲੇ ਛੱਪੜ ਦੀ ਕੰਧ ਡਿੱਗਣ ਕਾਰਨ ਛੱਪੜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ।ਗੰਦੇ ਪਾਣੀ ਕਾਰਨ ਬਦਬੂ ਮਾਰਦੀ ਹੈ, ਪੈਦਾ ਹੋਏ ਮੱਛਰ ਅਤੇ ਹੋਰ ਜ਼ਹਿਰੀਲੇ ਜੀਵ-ਜੰਤੂ ਲੋਕਾਂ ਨੂੰ ਕੱਟ ਰਹੇ ਹਨ, ਜਿਸ ਕਾਰਨ ਮੁਹੱਲਾ ਵਾਸੀ ਕਈ ਕਿਸਮ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।ਨਾਮਪ੍ਰੀਤ ਗੋਗੀ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਮੌਕੇ ‘ਤੇ ਹੀ ਐਸ.ਡੀ.ਐਮ.ਨੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਅਤੇ ਸਿਹਤ ਵਿਭਾਗ ਨੂੰ ਮੁਹੱਲੇ ਵਿੱਚ ਮੈਡੀਕਲ ਜਾਂਚ ਕੈਂਪ ਲਗਾਉਣ ਦੀ ਹਦਾ?ਿਤ ਵੀ ਕੀਤੀ।ਵਫਦ ‘ਚ ਬਾਬਾ ਦਰਸ਼ਨ ਸਿੰਘ, ਹਰਬੰਸ ਸਿੰਘ ਬੰਸਾ, ਮਾਸਟਰ ਬਿੰਦਰ ਕੁਮਾਰ, ਸੰਭੂ ਸ਼ੰਕਰ, ਜਸਪਾਲ ਸਿੰਘ, ਜਗਸੀਰ ਸਿੰਘ, ਸਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਮੁਕੰਦ ਸਿੰਘ ਅਤੇ ਤਰਸੇਮ ਸਿੰਘ ਸ਼ਾਮਲ ਸਨ।

Send this to a friend