May 27, 2026 7:08 pm

ਭਾਰਤੀ ਚੋਣ ਕਮਿਸ਼ਨ ਵਲੋਂ ਉੁਮੀਦਵਾਰਾਂ ਨੂੰ …ਪ੍ਰਪੱਕ ਵਿਅਕਤੀਆਂ ਨੂੰ ਗਿਣਤੀ ਏਜੰਟ ਤਾਇਨਾਤ ਕਰਨ ਦੀ ਸਲਾਹ

ਸੁਰੱਖਿਆ ਕਵਰ ਵਾਲੇ ਵਿਅਕਤੀ ਨਹੀਂ ਬਣ ਸਕਣਗੇ ਗਿਣਤੀ ਏਜੰਟ

ਚੰਡੀਗੜ੍ਹ, 12 ਮਈ (ਪੀ.ਟੀ.)-ਭਾਰਤੀ ਚੋਣ ਕਮਿਸ਼ਨ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਗਿਣਤੀ ਏਜੰ ਲਈ ਕੋਈ ਯੋਗਤਾ ਨਿਰਧਾਰਿਤ ਨਹੀਂ ਹੈ, ਪਰ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ 18 ਸਾਲ ਦੀ ਉਮਰ ਤੋਂ ਉ¤ਪਰ ਵਾਲੇ ਪ੍ਰਪੱਕ ਹੋਏ ਵਿਅਕਤੀਆਂ  ਨੂੰ ਹੀ ਆਪਣਾ ਏਜੰਟ ਨਿਰਧਾਰਿਤ ਕਰਨ ਤਾਂ ਜੋ ਉਨ੍ਹਾਂ ਦੇ ਹਿੱਤ ਪੂਰੀ  ਤਰ੍ਹਾਂ ਸੁਰੱਖਿਅਤ ਰਹਿਣ।ਅੱਜ ਇੱਥੇ ਵਧੀਕ ਮੁੱਖ ਚੋਣ ਅਧਿਕਾਰੀ ਸ. ਰਮਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਜਾਰੀ ਪੱਤਰ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਸੁਰੱਖਿਆ ਮਿਲੀ ਹੋਈ ਹੈ ਉਨ੍ਹਾਂ ਨੂੰ ਕਾਊਂਟਿੰਗ ਏਜੰਟ ਵਜੋਂ ਤਾਇਨਾਤ ਨਹੀਂ ਕੀਤਾ ਜਾ ਸਕਦਾ। ਇਸ ਤਹਿਤ ਕੇਂਦਰੀ ਤੇ ਰਾਜ ਮੰਤਰੀ, ਵਿਧਾਇਕ, ਸੰਸਦ ਮੈਂਬਰ , ਵਿਧਾਨ ਪ੍ਰੀਸ਼ਦ ਦੇ ਮੈਂਬਰ  ਆਦਿ ਕਾਊਂਟਿੰਗ ਏਜੰਟ ਨਹੀਂ ਬਣ ਸਕਦੇ। ਇਸ ਤੋਂ ਇਲਾਵਾ ਸ਼ਹਿਰੀ ਸਥਾਨਕ ਸਰਕਾਰਾਂ ਦੇ ਮੁਖੀ, ਕਾਰਪੋਰੇਸਨਾਂ ਦੇ ਮੇਅਰ,

ਨਗਰ ਪੰਚਾਇਤਾਂ ਦੇ ਚੇਅਰਪਰਸਨ,  ਕੌਮੀ, ਸੂਬਾ ਤੇ ਜਿਲ੍ਹਾ ਪੱਧਰੀ ਸਹਿਕਾਰੀ ਸੰਸਥਾਵਾਂ ਦੇ ਚੇਅਰਪਰਸਨ, ਬਲਾਕ ਸੰਮਤੀਆਂ ਦੇ ਚੇਅਰਪਰਸਨ, ਕੇਂਦਰੀ ਤੇ ਰਾਜ ਪੱਧਰੀ ਅਰਧ ਸਰਕਾਰੀ ਸੰਸਥਾਵਾਂ ਦੇ ਚੇਅਰਪਰਸਨ ਆਦਿ ਨੂੰ ਵੀ ਕਾਊਂਟਿੰਗ ਏਜੰਟ ਨਹੀਂ ਬਣਾਇਆ ਜਾ ਸਕਦਾ ਹੈ। ਉਨਾਂ ਵਲੋਂ ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਕਾਊਂਟਿੰਗ ਏਜੰਟ ਦੇ ਸਥਾਨਕ ਖੇਤਰ ਨਾਲ ਹੀ ਸਬੰਧਿਤ ਹੋਣ ਸਬੰਧੀ ਕੋਈ ਸ਼ਰਤ ਨਹੀਂ ਹੈ ਤੇ 18 ਸਾਲ ਦੀ ਉ¤ਪਰ ਦੀ ਉਮਰ ਦਾ ਕੋਈ ਵੀ ਵਿਅਕਤੀ ਕਾਊਂਟਿੰਗ ਏਜੰਟ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀਆਂ ਹਦਾਇਤਾਂ ਰਿਟਰਨਿੰਗ ਅਫਸਰਾਂ, ਸਹਾਇਕ ਰਿਟਰਨਿੰਗ ਅਫਸਰਾਂ, ਉਮੀਦਵਾਰਾਂ ਤੇ ਆਬਜ਼ਰਵਰਾਂ ਨੂੰ ਜਾਰੀ ਕਰ ਦਿੱਤੀਅ੍ਯਾਂ ਗਈਆਂ ਹਨ।

Send this to a friend