June 11, 2026 12:41 pm

ਗੁਰੂ ਕੇ ਲੰਗਰਾਂ ਦੇ ਜੂਠੇ ਭਾਂਡੇ ਮਾਂਝਣਾ ਵੀ ਸੇਵਾ ਦਾ ਵੱਡਾ ਕਾਰਜ

ਜਿਸ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ ਕਿ ਪ੍ਰਮਾਤਮਾਂ ਦਾ ਸਿਮਰਨ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ, ਕਿਰਤ ਕਰਨ ਨਾਲ ਹੱਥ ਪੈਰ ਸਫਲ ਹੁੰਦੇ ਹਨ ਉਸੇ ਤਰਾਂ ਗੁਰੂ ਘਰ ਦੀ ਸੇਵਾ ਤੇ ਲੰਗਰ ਦੇ ਬਰਤਨ ਸਾਫ ਕਰਨ ਨਾਲ ਮਨ ਦੀ ਮੈਲ ,ਮਨ ਅੰਦਰ ਗਰੀਬੀ ਤੇ ਨਿਰਮਤਾ ਪ੍ਰਵੇਸ਼ ਕਰਦੀ ਹੈ ਜਿਵੇਂ-ਜਿਵੇਂ ਪ੍ਰਾਣੀ ਰੀਝ ਨਾਲ ਸੇਵਾ ਕਰਦਾ ਹੈ ਤਾਂ ਉਸ ਵਿੱਚੋਂ ਹੀਣ ਭਾਵਨਾ ਖਤਮ ਹੋ ਜਾਂਦੀ ਹੈ । ਗੁਰੂ ਸਾਹਿਬਾਨ ਐਸੇ ਬੰਦੇ ਨਹੀ ਲੱਭਿਆ ਕਰਦੇ ਹਨ ਜਿੰਨਾਂ ਦਾ ਰਾਜਸੀ ਪ੍ਰਤਾਪ ਹੋਵੇ ਜਾਂ ਜਿੰਨਾਂ ਪਾਸ ਬਹੁਤੀ ਮਾਇਆ ਹੋਵੇ। ਗੁਰੂ ਸਾਹਿਬਾਨ ਬੇਗਰਜ ਸੇਵਕ ਲ਼ੱਭਦੇ ਹਨ ਜਾਂ ਅਜਿਹੇ ਸੇਵਕਾਂ ਨੂੰ ਉਹ ਆਪ ਤਿਆਰ ਕਰ ਲੈਦੇ ਹਨ। ਇਤਿਹਾਸ ਮੁਤਾਬਿਕ ਜਦ ਸ੍ਰੀ ਗੁਰੂ ਅਮਰਦਾਸ ਜੀ ਪਹਿਲੀ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਗੁਰੂ ਸਾਹਿਬ ਜੀ ਨੂੰ ਪਤਾ ਲੱਗ ਗਿਆ ਕਿ ਪ੍ਰਮਾਤਮਾਂ ਨੇ ਇੱਕ ਪਰਮ ਸੱਚੇ ਸੇਵਕ ਨੂੰ ਉਨ੍ਹਾਂ ਕੋਲ ਭੇਜ ਦਿੱਤਾ ਹੈ ਜਿਸ ਦੇ ਹਵਾਲੇ ਸਿੱਖੀ ਲਹਿਰ ਜਾਂ ਗੁਰਸਿੱਖੀ ਲਹਿਰ ਕੀਤੀ ਜਾ ਸਕਦੀ ਹੈ ਪਰੰਤੂ ਸ੍ਰੀ ਗੁਰੂ ਅੰਗਦ ਦੇਵ ਜੀ ਅਮਰ ਦਾਸ ਜੀ ਨੂੰ ਪੂਰੇ ਗੁਰਮੁੱਖ ਬਣਾਉਣਾ ਚਾਹੁੰਦੇ ਸਨ ਇਸ ਲਈ ਉਨਾਂ ਨੂੰ ਪਹਿਲੀ ਸਿੱਖਿਆ ਇਹ ਦਿੱਤੀ ਗਈ ਕਿ ਉਹ ਰੋਜਾਨਾ ਜਪੁਜੀ ਸਾਹਿਬ ਪੜ੍ਹਨਗੇ ਅਤੇ ਗੁਰਮਤਿ ਵਿਚਾਰਧਾਰਾ ਗ੍ਰਹਿਣ ਕਰਨਗੇ ਅਤੇ ਉਸ ਮੁਤਾਬਿਕ ਆਪਣਾ ਜੀਵਨ ਬਣਾਉਣਗੇ ਤੇ ਗੁਰ ਘਰ ਦੇ ਲੰਗਰ ਦੇ ਜੂਠੇ ਭਾਂਡੇ ਮਾਂਜ ਕੇ ਅਮਲੀ ਤੌਰ ਤੇ ਭਾਰੇ ਗਾਉਰ੍ਹੇ ਬਣਨਗੇ ਗੁਰੂ ਸਾਹਿਬ ਕੋਲ ਭਾਡੇ ਮਾਂਜਣ ਵਾਲਿਆ ਦੀ ਕੋਈ ਘਾਟ ਨਹੀ ਸੀ ਪਰ ਗੁਰੂ ਸਾਹਿਬ ਚਾਹੁੰਦੇ ਸਨ ਕਿ ਜਿਸ ਪੁਰਸ਼ ਨੇ ਸਿੱਖੀ ਲਹਿਰ ਨੂੰ ਅੱਗੇ ਵਧਾਉਣ ਦਾ ਮੋਢੀ ਬਣਨਾ ਹੈ ਉਹ ਪਹਿਲਾਂ ਆਪ ਹਰ ਪੱਖੋਂ ਪੂਰਾ ਹੋਵੇ ਭਾਵ ਕਿ ਗੁਰੂ ਘਰ ਦੇ ਜੂਠੇ ਭਾਡੇ ਮਾਂਜ ਕੇ ਅਤਿ ਨਿਰਮਤਾ ਤੇ ਗਰੀਬੀ ਘਰ ਵਿੱਚ ਪ੍ਰਵੇਸ਼ ਕਰੇ ਅਤੇ ਆਪਣੇ ਮਨ ਭਾਵ ਅੰਦਰ ਦੀ ਸਾਰੀ ਮੈਲ ਧੋ ਦੇਵੇ ਅਤੇ ਇਸੇ ਤਰਾਂ ਸਾਰੇ ਸੰਸਾਰ ਦੀ ਮੈਲ ਧੋਣ ਦੀ ਸਮਰੱਥਾ ਪ੍ਰਾਪਤ ਕਰੇ£ ਗੁਰਬਾਣੀ ਦੀ ਪੰਕਤੀ- ਆਹਰ ਸਭਿ ਕਰਦਾ ਫਿਰੇ ਆਹਰੁ ਇਕ ਨ ਹੋਇ£ ਨਾਨਕ ਜਿਤੁ ਅਹਰਿ ਜਗੁ ਉਧਰੇ ਵਿਰਲਾ ਬੂਝੈ ਕੋਇ£ ਭੁੱਲ-ਚੁੱਕ ਦੀ ਖਿਮਾ
– ਸਵਰਨ ਸਿੰਘ ਭਗਤਾ
ਵਿਸ਼ੇਸ਼ ਪ੍ਰਤੀਨਿਧ ਰੋਜਾਨਾ ‘ਪੰਜਾਬ ਟਾਇਮਜਜ਼’
ਭਗਤਾ ਭਾਈ ਕਾ (ਬਠਿੰਡਾ)

Send this to a friend