April 25, 2026 9:01 pm

ਧਮਕਾ ਕੇ ਪੈਸੇ ਠੱਗਣ ਵਾਲੀ ਔਰਤ ਗ੍ਰਿਫ਼ਤਾਰ

ਕੁੱਪ ਕਲਾਂ, 13 ਅਗਸਤ (ਅੰਮ੍ਰਿਤ ਪੰਧੇਰ)- ਸਦਰ ਥਾਣਾ ਅਹਿਮਦਗੜ ਵਿਖੇ ਇਕ ਡਰਾ ਧਮਕਾ ਕੇ ਪੈਸੇ ਠੱਗਣ ਵਾਲੀ ਔਰਤ ‘ਤੇ ਮਾਮਲਾ ਦਰਜ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸੰਬੰਧੀ ਸਦਰ ਥਾਣਾ ਅਹਿਮਦਗੜ ਦੇ ਮੁਖੀ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਸਾਬਕਾ ਮੁਲਾਜ਼ਮ ਗੁਰਚਰਨ ਸਿੰਘ ਪੁੱਤਰ ਕਿਰਪਾਲ ਸਿੰਘ ਹਾਲ ਦੀ ਘੜੀ ਵਾਸੀ ਪੁਨੀਆਂ ਕਲੋਨੀ ਸੰਗਰੂਰ ਪਾਸੋਂ ਡਰਾ ਧਮਕਾ ਕੇ ਪੈਸੇ ਠੱਗਣ ਦੇ ਅਰੋਪ ਵਿਚ ਸੋਨੀਆ ਉਰਫ਼ ਕਾਕੀ ਵਾਸੀ ਮਾਲੇਰਕੋਟਲਾ, ਸੰਦੀਪ ਕੌਰ ਵਾਸੀ ਛੋਕਰਾਂ, ਬਾਰੂ ਵਾਸੀ ਮਾਲੇਰਕੋਟਲਾ ਅਤੇ ਜਗਜੀਤ ਸਿੰਘ ਖਿਲਾਫ਼ ਆਈ ਪੀ ਸੀ ਧਾਰਾ 382, 384, 506, 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੰਦੀਪ ਕੌਰ ਪਤਨੀ ਨਿਰਮਲ ਸਿੰਘ ਵਾਸੀ ਛੋਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ। ਥਾਣਾ ਮੁਖੀ ਸੰਜੀਵ ਕਪੂਰ ਅਤੇ ਜੌੜੇਪੁਲ ਚੌਂਕੀ ਇੰਚਾਰਜ ਪਵਿੱਤਰ ਸਿੰਘ ਨੇ ਦੱਸਿਆ ਕਿ ਬਾਕੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Send this to a friend