ਕਾਹਨੂੰਵਾਨ, 13 ਅਗਸਤ (ਡਾ.ਜਸਪਾਲ ਸਿੰਘ ਭਿੱਟੇਵੱਡ)- ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਤੋਂ ਇੱਕ 13 ਸਾਲਾ ਬੱਚੇ ਦੇ ਲਾਪਤਾ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਲਾਪਤਾ ਹੋਏ ਬੱਚੇ ਦੀ ਮਾਤਾ ਲਖਵਿੰਦਰ ਕੌਰ ਨੇ ਥਾਣਾ ਭੈਣੀ ਮੀਆਂ ਖਾਂ ਵਿੱਚ ਦਿੱਤੀ ਰਿਪੋਰਟ ਦੇ ਮੁਤਾਬਿਕ ਨਿਸ਼ਾਨ ਸਿੰਘ ਪੁੱਤਰ ਜਰਨੈਲ ਸਿੰਘ ਬੀਤੇ ਦਿਨ ਦੁਪਹਿਰ ਬਾਅਦ ਆਪਣੇ ਘਰ ਤੋਂ ਕਿਸੇ ਕੰਮ ਲਈ ਬਾਹਰ ਨਿਕਲਿਆ ਸੀ।ਇਸ ਤੋਂ ਬਾਅਦ ਜਦੋਂ ਉਹ ਕਾਫ਼ੀ ਦੇਰ ਤੱਕ ਘਰ ਨਾ ਪਰਤਿਆਂ ਤਾਂ ਮਾਪਿਆਂ ਨੇ ਆਪਣੇ ਪਿੰਡ ਵਿੱਚ ਅਤੇ ਨੇੜੇ ਤੇੜੇ ਉਸ ਦੀ ਬਹੁਤ ਭਾਲ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲ ਸਕਿਆ ਅਤੇ ਨਾ ਹੀ ਇਹ ਮਾਲੂਮ ਹੋ ਸਕਿਆ ਕਿ ਉਹ ਘਰ ਤੋਂ ਨਿਕਲ ਕੇ ਕਿਸ ਪਾਸੇ ਨੂੰ ਗਿਆ ਹੈ।
ਭਾਲ ਕਰਨ ‘ਤੇ ਬੱਚੇ ਦਾ ਕੋਈ ਅਤਾ ਪਤਾ ਨਾ ਮਿਲਣ ਬਾਅਦ ਮਾਪਿਆਂ ਵੱਲੋਂ ਬੀਤੀ ਦੇਰ ਰਾਤ ਥਾਣਾ ਭੈਣੀ ਮੀਆਂ ਖਾਂ ਵਿੱਚ ਨਿਸ਼ਾਨ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਗਈ।