May 27, 2026 1:34 am

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

  ਸੰਤਾਂ ਦੇ ਬਚਨ…

ਕੀ ਹਿੰਦੀ ਬੋਣ ਵਾਸਤੇ, ਹਿੰਦੀ ਬੋਲੀ ਦਾ ਇਲਾਕਾ ਲੈਣ ਵਾਸਤੇ, ਹਿੰਦੂ ਮੰਦਰਦੇ ਨਾਂਅ ਉੱਪਰ ਗੱਡੀ ਦਾ ਨਾਂਅ ਰਖਾਉਣ ਵਾਸਤੇ, ਕੋਈ ਹਿੰਦੂ ਜੇਲ੍ਹ ਗਿਆ? ਜੇ ਉਨ੍ਹਾਂ ਨੂੰ ਘਰੇ ਬੈਠਿਆਂ ਹੀ ਸਭ ਕੁਝ ਮਿਲ ਗਿਆ ਤੇ ਸਾਨੂੰ ਵੱਡੀ ਗਿਣਤੀ ਵਿਚ ਜੇਲ੍ਹ ਜਾਣ ’ਤੇ ਵੀ ਨਹੀਂ ਮਿਲਿਆ ਤਾਂ ਫਿਰ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਆਪਣੇ ਹੱਕ ਲੈਣੇ ਕਿਵੇਂ ਆਾਂ? ਇਹ ਬੰਦਿਆਂ ਵਾਲਾ ਕੰਮ ਨਹੀਂ ਕਿ ਅਸੀਂ ਆਪਣੇ ਹੱਥ ਬਨ੍ਹਾਂ ਕੇਹੀ ਬੈਠੇ ਰਹੀਏ ਤੇ ਕੁੱਟ ਈ ਖਾਈ ਜਾਈਏ।
ਵਿਆਖਿਆਨ 4
(ਦੀਵਾਨ ਹਾਲ ਮੰਜੀ ਸਾਹਿਬ, ਅੰਮ੍ਰਿਤਸਰ, ਫਰਵਰੀ 1983)
ਗੁਰੂ ਪਿਆਰੇ ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਿਸ਼ਾਹ ਜੀ ਦੀ, ਪਵਿੱਤਰ ਗੋਦ ਵਿਚ ਸੱਜ ਕੇ ਆਪਾਂ ਸਾਰੇ ਹੀ ਅਨੰਦ ਮਾਣ ਰਹੇ ਹਾਂ। ਜੋ ਸਿੱਖ ਨੌਜੁਆਨ ਵਿਦਿਆਰਥੀਆਂ ਨੇ ਬੜਾ ਭਾਰੀ ਸ਼ਲਾਘਾਯੋਗ, ਇਹ ਕਦਮ ਉਠਾ ਕੇ, ਮੋਰਚੇ ਨਾਲ ਆਪਣੀ ਸਹਮਤੀ ਦਾ ਪ੍ਰਘਟਾਵਾ ਕੀਤਾ ਹੈ, ਉਹਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਹ ਕਮ ਹੈ। ਨੈਜੁਆ ਵਿਦਿਆਰਥੀਆਂ ਨੂੰ ਦਾਸ ਬਹੁਤ ਨਿਰਮਤਾ ਸਹਿਤ ਬੇਨਤੀ ਕਰੇਗਾ ਕਿ ਜੋ ਤੁਸਾਂ ਇਹ ਇਕੱਠ ਕਰਕੇ, ਆਉਣ ਵਾਲੇ ਸਮੇਂ ਵਿਚ, ਦੱਬੀ ਹੋਈ ਕੌਮ ਨੂੰ ਗੁਲਾਮੀ ਦੀਆਂ ਜ਼ੰਜੀਰਾ ਤੋੜ ਕੇ, ਲਾਂਭੇ ਕਰਕੇ, ਸੁਤੰਤਰ ਕਰਨ ਵਾਸਤੇ ਯਤਨ ਕੀਤਾ ਹੈ, ਇਹ ਤਾਂ ਹੀ ਸਫਲਹੋ ਸਕੇਗਾ, ਜੇ ਆਪਾਂ ਆਪ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਿਸ਼ਾਹ ਜੀ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ, ਸਿੱਖੀ ਰੂਪ ਵਿਚ ਪੂਰਨ ਪ੍ਰਪੱਕ ਹੋਵਾਂਗੇ ਅਤੇ ਗੁਰਮਤਿ ਰਸਤੇ ਦੇ ਪਾਂਧੀ ਬਣਆੰਗੇ। ਜੋ ਇਨਸਾਨ ਪ੍ਰਚਾਰ ਕਰਦਾ ਹੈ, ਜੇ ਉਹ ਖੁਦ ਆਪ ਉਹਨਾਂ ਗੁਣਾਂਦੇ ਧਾਰਨੀ ਨਾ ਹੋਵੇ ਤੇ ਦੂਜੇ ਕਿਸੇ ’ਤੇ ਅਸਰ ਨਹੀਂ ਹੋ ਸਕਦਾ।

ਦਾਸ ਨੇ ਉਥੇ ਗਏ ਹੋਏ ਵਿਦਿਆਰਥੀਆਂ ਨੂੰ ਜੋ ਆਸਣ ’ਤੇ ਮਿਲੇ ਸੀ, ਇਕ ਬੇਨਤੀ ਕੀਤੀ ਸੀ ਤੇ ਇਥੇ ਵੀ ਕਰਨੀ ਯੋਗ ਸਮਝਦਾ ਹਾਂ, ਕਿ ਤੁਸੀਂ ਜਿਤਨੇ ਵੀ ਸਿੰਘ ਅੱਜ ਇਕੱਤਰ ਹੋਏ ਹੋ ਗੁਰੂ ਦੀ ਕਿਰਪਾ ਨਾਲ। ਇਕ ਵੀ ਸਿੰਘ ਤਾਹੁਡੇ ਵਿਚੋਂ ਕੋਈ ਪ੍ਰਣ ਕਰੋ ਜਾਂ ਉਦਮ ਕਰੋ ਕਿ ਅੱਜ ਪੰਜ ਹਜ਼ਾਰ ਰੁਪਇਆ ਅਸੀਂ ਇਥੋਂ  ਤੁਹਾਨੂੰ ਦੇ ਦਿੰਦੇ ਹਾਂ। ਤੁਸੀਂ ਬਜ਼ਾਰ ਵਿਚ ਜਾਂ ਕਿਸੇ ਸ਼ਹਿਰ ਵਿਚ , ਕਿਸੇ ਵੀ ਇਲਾਕੇ ਵਿਚ ਜਾ ਕੇ ਇਕ ਵੀ ਹੰਿਦੂ ਦੇ ਪੁੱਤਰ ਨੂੰ, ਉਹ ਪੈਸੇ ਦੇ ਕੇ, ਸਾਬਤ ਸੂਰਤ ਰਹਿਣ ਵਾਸਤੇ ਪੁੱਛ ਕੇ ਦੇਖੋਂ, ਉਹ ਤੁਹਾਡੇ ਕਦੇ ਆਖੇ ਨਹੀਂ ਲੱਗੇਗਾ। ਪੰਜ ਹਜ਼ਾਰ ਰੁਪਆਿ ਤੁਹਾਡੇ ਕੋਲੋਂ ਲੈ ਕੇ ਸਿੱਖੀ ਸਰੂਪ ਨੂੰ, ਜਿਹੜਾ ਉਪਰਲਾ ਸਰੀਰ ਦਾ ਸਰੂਹ ਹੈ, ਕੇਸ-ਦਾਹੜ੍ਹ, ਇਹਨੂੰ ਸਾਬਤ ਨਹੀਂ ਰੱਖੇਗਾ। ਇਹਦੇ ਰੱਖਣ ਵਾਸਤੇ ਕਦੇ ਵੀ ਮੰਨੇਗਾ ਨਹੀਂ। (ਤੁਹਾਨੂੰ) ਕਹੇਗਾ ਇਹ ਤਾਂ ਨਾ-ਮੁਮਕਨ ਗੱਲ ਹੈ, ਇਹ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿਉਂਕਿ ਉਹ ਆਪਣੇ ਵਡੇਰਿਆਂ ਦੇ ਕਾਰਨਾਂ ਤੋਂ, ਆਪਣੇ ਵਡੇਰਿਆਂ ਦੀ ਕੀਤੀ ਹੋਈ ਗੱਲ ਤੋਂ ਪਾਸੇ ਜਾ ਰਿਹਾ, ਪਰ ਫਿਰ ਵੀ ਉਸ ਨੂੰ ਆਪਣੇ ਆਪ ’ਤੇ ਫ਼ਖਰ ਹੈ ਕਿ ਸਾਡੇ ਵਡੇਰਿਆਂ ਨੇ ਸਾਨੂੰ ਭਾਵੇਂ ਸਜ਼ਾ ਦਿੱਤੀ ਸੀ। ਕ੍ਰਿਸ਼ਨ ਭਗਵਾਨ ਜੀ ਨੇ, ਭਾਵੇਂ ਹੱਥੀ ਰੁਕਮਣੀ ਦੇ ਕੇਸ ਕੱਟੇ ਸਨ, ਜਦੋਂ ਰੁਕਮਣੀ ਨੂੰ ਵਿਆਹ ਕੇ ਲੈ ਗਏ ਆ ਤੇ…ਨੂੰ ਮਾਰਿਆ, ਪਰ ਉਹਨਾਂ ਨੇ ਕਦੇ ਵੀ, ਕ੍ਰਿਸ਼ਨ ਭਗਵਾਨ ਜੀ ਦੇ ਉੱਪਰ ਕਿੰਤੂ ਪ੍ਰੰਤੂ ਨਹੀਂ ਕੀਤਾ।

Send this to a friend