ਅਮਲੋਹ, 11 ਅਗਸਤ (ਰਣਜੀਤ ਸਿੰਘ ਘੁੰਮਣ)- ਪਿਛਲੇ ਦਿਨੀ ਦਿੱਲੀ ਵਿਖੇ ਸਥਿਤ ਗੁਰੂ ਰਵਿਦਾਸ ਦੇ ਪ੍ਰਾਚੀਨ ਇਤਿਹਾਸਕ ਮੰਦਿਰ ਨੂੰ ਸਮੇ ਦੀਆ ਸਰਕਾਰਾ ਨੇ ਹਟਾ ਕੇ ਉਥੇ ਸਰਕਾਰੀ ਤੋਰ ਤੇ ਕਬਜਾ ਕੀਤਾ ਗਿਆ । ਜਿਸਨੂੰ ਲੈ ਕੇ ਦੇਸ਼ ਦੇ ਵੱਖ ਵੱੰਖ ਹਿਸਿਆ ਵਿੱਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਜਾਰੀ ਹਨ ਉਸੇ ਤਹਿਤ ਅੱਜ ਅਮਲੋਹ ਸ਼ਹਿਰ ਵਿੰਚ ਰਵਿਦਾਸ ਭਾਈਚਾਰੇ ਦੇ ਲੋਕਾ ਵੱਲੋਂ ਵੱਡੀ ਗਿਣਤੀ ਇਕੱਤਰ ਹੋਕੇ ਸ਼ਹਿਰ ਦੇ ਬਾਜਾਰਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰਾ ਖਿਲਾਫ ਜਮਕੇ ਨਾਅਰੇਬਾਜੀ ਵੀ ਕੀਤੀ ਉਥੇ ਹੀ ਰੋਸ ਪ੍ਰਦਰਸ਼ਨ ਵਿੱਚ ਵਾਲਮੀਕ ਭਾਈਚਾਰੇ ਦੇ ਲੋਕਾ ਨੇ ਵੀ ਸਮੂਲੀਅਤ ਕੀਤੀ ਤੇ ਹਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਹ ਰੋਸ ਮੁਜਾਹਰਾ ਸ਼ਹਿਰ ਦੇ ਵੱਖ ਵੱਖ ਹਿਸਿਆ ਵਿੱਚੋ ਕੱਢਿਆ ਗਿਆ ਅਤੇ ਕੇਦਰ ਸਰਕਾਰ ਵੁਰੱਧ ਨਾਅਰੇਬਾਜੀ ਕੀਤੀ ਗਈ ਇਸ਼ ਮੋਕੇ ਭਾਇਚਾਰੇ ਦੇ ਵੱਖ ਵੱਖ ਆਗੂਆ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਨੇ 14ਵੀ ਸਦੀ ਤੋਂ
ਕਰਮ ਕਾਂਡ,ਅੰਧ ਵਿਸਵਾਸ,ਉਚ ਨੀਚ,ਗੈਰ ਬਰਾਬਰੀ, ਅਪਮਾਨ, ਜਾਤਪਾਤੀ ਨਫਰਤ ਅਤੇ ਹੋਰਨਾਂ ਅਨੇਕਾਂ ਕੁਰੀਤੀਆਂ ਨੂੰ ਖਤਮ ਕਰਨ ਲਈ ਯਾਤਰਾਵਾਂ ਕੀਤੀਆਂ ਸਨ ਗੁਰੂ ਰਵਿਦਾਸ ਜੀ ਨੇ ਯਾਤਰਾ ਸਮੇਂ 15ਵੀ ਸਦੀ ਸਮਰਾਟ ਸਿਕੰਦਰ ਲੋਧੀ ਦੇ ਰਾਜ ਸਮੇਂ ਤੁਗਲਕਾਬਾਦ ਦਿੱਲੀ ਵਿਖੇ ਆ ਕੇ ਸਤਸੰਗ ਕੀਤਾ, ਗੁਰੂ ਦਾ ਟੀਚਾ ਮਨੁੱਖੀ ਸਾਂਝ ਨੂੰ ਮਜਬੂਤ ਕਰਨਾ ਅਤੇ ਵੱਖ ਵੱਖ ਥਾਵਾਂ ਤੇ ਸੇਧ ਅਤੇ ਮਾਰਗ ਦਰਸਨ ਦਾ ਸੰਦੇਸ ਫੈਲਾਉਣਾ ਸੀ।ਇਸ ਮੌਕੇ ਅਮਰੀਕ ਸਿਘ ਅਮਲੋਹ, ਹੰਸਰਾਜ ਮਾਹੀ, ਸੋਹਣ ਸਿੰਘ ਸਾਬਕਾ ਕੌਸਲਰ, ਅੱਛਰ ਸਿੰਘ, ਵਾਲਮੀਕ ਸਮਾਜ ਦੇ ਲਾਲ ਚੰਦ ਕਾਲਾ, ਸੁਖਵਿੰਦਰ ਸੁੱਖੀ, ਸੁਖਵਿੰਦਰ ਕੌਰ, ਬਲਜਿੰਦਰ ਸਿੰਘ ਘੁਕਰੀ, ਹਰਬੰਸ ਸਿੰਘ, ਬੂੱਟਾ ਅਮਲੋਹ, ਮੇਵਾ ਸਿੰਘ, ਗੁਰਮੁੱਖ ਸਿੰਘ, ਗੁਰਮੀਤ ਸਿੰਘ, ਭਾਗ ਸਿੰਘ, ਮਾ ਚਰਨ ਸਿੰਘ, ਜਿੰਦਰ ਕਲਿਆਣ, ਯੋਗੇਸ ਬੈਂਸ, ਗੁਰਪ੍ਰੀਤ ਸਿੰਘ, ਟੈਣੀ ਅਮਲੋਹ, ਚਰਨ ਹਲਵਾਈ,ਅਮਰਜੀਤ ਸਿੰਘ ਅਤੇ ਹਲਕਾ ਅਮਲੋਹ ਤੋਂ ਵੱਡੀ ਗਿਣਤੀ ਲੋਕਾ ਨੇ ਸਮੂਲੀਅਤ ਕੀਤੀ।