ਨਵੀਂ ਦਿੱਲੀ, 8 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਅੱਜ ਰਾਸ਼ਟਰਪਤੀ ਭਵਨ ‘ਚ ਭਾਰਤ ਦੇ 13ਵੇਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਆ। ਉਹਨਾਂ ਤੋਂ ਇਲਾਵਾ ਜਨਸੰਘ ਦੇ ਨੇਤਾ ਨਾਨਾ ਜੀ ਦੇਸ਼ਮੁੱਖ ਤੇ ਮਸ਼ਹੂਰ ਗਾਇਕ, ਸੰਗੀਤਕਾਰ ਤੇ ਗੀਤਕਾਰ ਭੁਪੇਨ ਹਜਾਰਿਕਾ ਨੂੰ ਮਰਨ ਤੋਂ ਬਾਅਦ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।