June 12, 2026 10:20 pm

ਗੁੰਡਾਗਰਦੀ ਕਰਨ ਵਾਲੇ 2 ਭਰਾ ਲੱਖਾਂ ਦੀ ਹੈਰੋਇਨ ਸਮੇਤ ਕਾਬੂ

ਲੁਧਿਆਣਾ, 7 ਅਗਸਤ (ਜਸਪਾਲ ਅਰੋੜਾ)- ਥਾਣਾ 2 ਦੀ ਪੁਲਸ ਨੇ ਇਲਾਕੇ ਚ ਕਾਫੀ ਸਮੇਂ ਤੋਂ ਗੁੰਡਾਗਰਦੀ ਕਰਕੇ ਨਸ਼ਾ ਤਸਕਰੀ ਕਰਨ ਵਾਲੇ 2 ਭਰਾਵਾਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ 130 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਅੰਤਰ ਰਾਸ਼ਟਰੀ ਬਜ਼ਾਰ ਚ ਲੱਖਾਂ ਰੁਪਏ ਹੈ। ਏ ਸੀ ਪੀ ਸੇਂਟਰਲ ਵਰਿਆਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਚ ਓਹਨਾ ਦੇ ਥਾਣਾ 2 ਦੇ ਮੁਖੀ ਸੁਰਿੰਦਰ ਕੁਮਾਰ ਚੋਪੜਾ ਨੇ ਫੀਲਗੰਜ ਅਤੇ ਪ੍ਰੇਮ ਨਗਰ ਇਲਾਕੇ ਚ ਗੁੰਡਾਗਰਦੀ ਕਰਕੇ ਨਸ਼ਾ ਤਸਕਰੀ ਕਰਨ ਵਾਲੇ ਪ੍ਰੇਮ ਨਗਰ ਨਿਵਾਸੀ ਰਾਕੇਸ਼ ਕੁਮਾਰ ਉਰਫ ਮਹਿੰਦੀ ਨੂੰ ਗੁਪਤ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਹੈ ਪੁਲਸ ਨੇ ਦੋਸ਼ੀ
ਦੇ ਕਬਜ਼ੇ ਵਿਚੋਂ 80 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਏ ਸੀ ਪੀ ਵਰਿਆਮ ਸਿੰਘ ਅਨੁਸਾਰ ਫੜੇ ਗਏ ਦੋਸ਼ੀ ਤੇ ਥਾਣਾ 2 ਵਿਚ ਨਸ਼ਾ ਤਸਕਰੀ ਮਾਰਕੁੱਟ ਇਰਾਦੇ ਕਤਲ ਦੇ ਕਰੀਬ 9 ਮਾਮਲੇ ਦਰਜ ਹਨ ਅਤੇ ਪੁਲਸ ਨੂੰ ਦੋਸ਼ੀ ਦੀ ਕਾਫੀ ਸਮੇਂ ਤੋਂ ਤਲਾਸ਼ ਸੀ ਇਸੇ ਤਰਾਂ ਦੂਸਰੇ ਮਾਮਲੇ ਚ ਥਾਣਾ 2 ਦੇ ਮੁਖੀ ਸੁਰਿੰਦਰ ਕੁਮਾਰ ਚੋਪੜਾ ਨੇ ਨਸ਼ਾ ਤਸਕਰੀ ਅਤੇ ਗੁੰਡਾਗਰਦੀ ਦੇ ਕਈ ਮਾਮਲਿਆਂ ਚ ਵਾੰਟੇਡ ਮੁਹੱਲਾ ਪ੍ਰੇਮ ਨਗਰ ਨਿਵਾਸੀ ਸੁਰਿੰਦਰ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਸ ਅਨੁਸਾਰ ਫੜਿਆ ਗਿਆ ਦੋਸ਼ੀ ਸੁਰਿੰਦਰ, ਪਹਿਲਾ ਫੜੇ ਗਏ ਦੋਸ਼ੀ ਰਾਕੇਸ਼ ਕੁਮਾਰ ਉਰਫ ਮਹਿੰਗੀ ਦਾ ਭਰਾ ਹੈ ਦੋਸ਼ੀ ਸੁਰਿੰਦਰ ਤੇ ਵੀ ਨਸ਼ਾ ਤਸਕਰੀ ਅਤੇ ਮਾਰਕੁੱਟ ਦੇ ਕਾਫ਼ੀ ਮਾਮਲੇ ਦਰਜ ਹਨ ਪੁਲਸ ਅਨੁਸਾਰ ਫੜੇ ਗਏ ਦੋਨੋ ਦੋਸ਼ੀਆਂ ਨੇ ਫੀਲਡ ਗੰਜ ਅਤੇ ਪ੍ਰੇਮ ਨਗਰ ਇਲਾਕੇ ਗੁੰਡਾਗਰਦੀ ਅਤੇ ਨਸ਼ਾ ਤਸਕਰੀ ਕਰਕੇ ਇਲਾਕਿਆਂ ਗੰਦ ਪਾਇਆ ਹੋਇਆ ਸੀ ਜਿਨ੍ਹਾਂ ਤੋਂ ਇਲਾਕੇ ਦੇ ਕਾਫ਼ੀ ਲੋਕ ਪ੍ਰੇਸ਼ਾਨ ਸਨ।

Send this to a friend