ਪਟਿਆਲਾ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵਲੋਂ ਬਿਜਲੀ ਚੋਰੀ ਵਿਰੁੱਧ ਸ.ੁਰੂ ਕੀਤੀ ਗਈ ਮੁਹਿੰਮ ਦੌਰਾਨ ਕਾਰਪੋਰੇਸਨ ਵਲੋਂ ਜੁਲਾਈ ਮਹੀਨੇ ਦਰਮਿਆਨ ਕੁਲ 168214 ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਚੈਕ ਕੀਤਾ ਗਿਆ ਜਿਸ ਵਿੱਚ ਕੁਲ 12556 ਖਪਤਕਾਰ ਬਿਜਲੀ ਚੋਰੀ ਅਤੇ ਬਿਜਲੀ ਐਕਟ ਦੀ ਉਲੰਘਣਾ ਲਈ ਦੋਸ਼ੀ ਪਾਏ ਗਏ ਜਿਨ੍ਹਾਂ ਨੂੰ ਕੁਲ 22.12 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ। ਇੰਜੀ:ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿਚੋਂ ਬਿਜਲੀ ਚੋਰੀ ਨੂੰ ਖਤਮ ਕਰਨ ਦੇ ਟੀਚੇ ਵੱਲ ਨੂੰ ਤੇਜ.ੀ ਨਾਲ ਵੱਧ ਰਿਹਾ ਹੈ ਅਤੇ ਕਾਰਪੋਰੇਸ.ਨ ਵਲੋਂ ਬਿਜਲੀ ਚੋਰੀ ਵਿਰੁੱਧ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਇੰਜੀ. ਸਰਾਂ ਨੇ ਦੱਸਿਆ ਕਿ ਬਾਰਡਰ ਜ਼ੋਨ ਦੇ 3530 ਬਿਜਲੀ ਚੋਰਾਂ ਨੂੰ ਕੁਲ 5.40 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ। ਇਸ ਤੋਂ ਇਲਾਵਾ ਦੱਖਣ ੦ੋ.ਨ ਦੇ 2682 ਬਿਜਲੀ ਚੋਰਾਂ ਨੂੰ 5.58 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ?ਇਸ ਤੋਂ ਇਲਾਵਾ ਉੱਤਰ ੦ੋਨ ਦੇ ਵਿੱਚ 2207 ਖਪਤਕਾਰ ੦ੋ ਕਿ ਬਿਜਲੀ ਚੋਰੀ ਅਤੇ ਬਿਜਲੀ ਐਕਟ ਦੀ ਉਲੰਘਣਾ ਕਰਦੇ ਪਾਏ ਗਏ ਨੂੰ 2.72 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ?ਇਸ ਤੋਂ ਇਲਾਵਾ ਸੈਟਰਲ ਜ.ੋਨ ਦੇ 2120 ਖਪਤਕਾਰਾਂ ਨੂੰ 4.14 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਵੈਸਟ ੦ੋ.ਨ ਵਿੱਚ 2017 ਬਿਜਲੀ ਚੋਰਾਂ ਨੂੰ 4.26 ਕਰੋੜ ਰੁਪਏ ਜੁਰਮਾਨਾ ਕੀਤਾ ਗਿਆ?ਪੀ.ਐਸ.ਪੀ.ਸੀ.ਐਲ ਵਲੋਂ ਜੁਲਾਈ ਮਹੀਨੇ ਦੇ ਪਹਿਲੇ ਦੋ ਹਫਤਿਆਂ ਵਿੱਚ 2643 ਬਿਜਲੀ ਚੋਰਾਂ ਨੂੰ 5 ਕਰੋੜ ਤੋਂ ਵੱਧ ਜੁਰਮਾਨਾ ਕੀਤਾ ਗਿਆ ਸੀ।