ਲੋਹੀਆਂ ਖਾਸ, 2 ਅਗਸਤ (ਸਵਰਨ ਸਿੰਘ ਚੰਦੀ)- ਲੋਹੀਆਂ ਥਾਣਾ ਮੁੱਖੀ ਇੰਸਪੈਕਟਰ ਦਲਬੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਲੋਹੀਆਂ ਪੁਲਿਸ ਉਸ ਵੇਲੇ ਇਕ ਵੱਡੀ ਸਫਲਤਾ ਪ੍ਰਾਪਤ ਹੋਈ ਜਦ ਲੋਹੀਆਂ ਪੁਲਿਸ ਵੱਲੋਂ 80 ਕਿਲੋ ਡੋਡੇ ਚੂਰਾ ਪੋਸਤ ਸਮੇਤ ਇਕ ਨਸ਼ਾ ਤੱਸ਼ਕਰ ਨੂੰ ਕਾਬੂ ਕੀਤਾ ਗਿਆ ਹੈ। ਇੰਸਪੈਕਟਰ ਦਲਬੀਰ ਸਿੰਘ ਮੁੱਖ ਅਫਸਰ ਥਾਣਾ ਲੋਹੀਆਂ ਸਮੇਤ ਪੁਲਿਸ ਪਾਰਟੀ ਵੱਲੋਂ ਜਕੋਪੁਰ ਕਲਾਂ ਤੋਂ ਇਕ ਵਿਆਕਤੀ ਸੁਖਵਿੰਦਰ ਸਿੰਘ ਉਰਫ ਬੱਗਾ ਪੁੱਤਰ ਜਰਨੈਲ ਸਿੰਘ ਵਾਸੀ ਅਸਮੈਲਪੁਰ ਨੂੰ ਰੋਕਿਆ ਗਿਆ। ਪੀ.ਪੀ.ਐਸ ਪਿਆਰਾ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀ
ਹਾਜਰੀ ਵਿੱਚ ਸੁਖਵਿੰਦਰ ਸਿੰਘ ਉਰਫ ਬੱਗਾ ਦੀ ਸੈਂਟਰੋ ਕਾਰ ਰੰਗ ਸਫੈਦ ਰਜਿਸਟ੍ਰੈਸ਼ਨ ਨੰਬਰ ਪੀ.ਬੀ 29 ਡੀ 3667 ਦੀ ਤਲਾਸੀ ਲੈਣ ਤੇ ਕਾਰ ਵਿੱਚ ਪਏ ਚਾਰ ਬੋਰਿਆਂ ਵਿੱਚੋ 20/20 ਕਿਲੋ ਗ੍ਰਾਮ ਕੁੱਲ 80 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕੀਤਾ ਗਿਆ। ਨਸ਼ਾ ਤਸਕਰ ਤੇ ਕਾਰ ਨੂੰ ਹਿਰਾਸਤ ਵਿੱਚ ਲੈ ਕੇ ਮੁਕੱਦਮਾ ਦਰਜ ਕਰਕੇ ਰਜਿਸਟਰ ਕੀਤਾ ਗਿਆ। ਪੁਛਗਿਛ ਦੋਰਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਮਾ ਪਹਿਲਾਂ ਤੋਂ ਇਹ ਨਸ਼ਾ ਤਸਕਰ ਦਾ ਧੰਦਾ ਕਰਦਾ ਹੈ ਤੇ ਇਹ ਫੋਫੇ ਚੂਰਾ ਪੋਸਤ ਫਿਰੋਜਪੁਰ ਤੋ ਨਾਮਾਲੂਮ ਵਿਆਕਤੀ ਪਾਸੋ ਲੈ ਕੇ ਆਇਆ ਹੈ।