ਲਖਨਊ, 9 ਮਈ (ਪੀ.ਟੀ.)- ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ’ਚ ਮੌਸਮ ਖ਼ਰਾਬ ਹੋਣ ਦੇ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿੱਜੀ ਚਾਰਟਰ ਜਹਾਜ਼ ਨੂੰ ਵੀਰਵਾਰ ਦੇਰ ਸ਼ਾਮ ਆਗਰਾ ’ਚ ਹੰਗਾਮੀ ਹਾਲਤ ’ਚ ਉਤਾਰਨਾ ਪਿਆ। ਸੋਨੀਆ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ’ਚ ਚੋਣ ਰੈਲੀ ਨੂੰ ਸੰਬੋਧਿਤ ਕਰਨ ਤੋਂ ਬਾਅਦ ਜਹਾਜ਼ ਤੋਂ ਦਿੱਲੀ ਵਾਪਸ ਆ ਰਹੇ ਸਨ। ਅਧਿਕਾਰੀਆਂ ਦੇ ਮੁਤਾਬਕ, ਸੋਨੀਆ ਦੇ ਜਹਾਜ਼ ਨੂੰ ਆਗਰੇ ਦੇ ਖੇਰਿਆ ਹਵਾਈ ਅੱਡੇ ’ਤੇ ਹੰਗਾਮੀ ਹਾਲਤ ’ਚ ਉਤਾਰਿਆ ਗਿਆ। ਸੋਨੀਆ ਨੇ ਐਨਸੀਆਰ ’ਚ ਮੌਸਮ ਠੀਕ ਹੋਣ ਤੱਕ ਕਰੀਬ ਡੇਢ ਘੰਟੇ ਵੀਆਈਪੀ ਲਾਉਂਜ ’ਚ ਆਰਾਮ ਕੀਤਾ।