April 24, 2026 6:04 am

ਸ਼ਰਾਬ ਠੇਕੇਦਾਰਾਂ ਦੀ ਧੱਕੇਸ਼ਾਹੀ ਤੋਂ ਤੰਗ ਤਿੰਨ ਪੰਚਾਇਤਾਂ ਅਤੇ ਲੋਕਾਂ ਵੱਲੋਂ ਸੜਕ ਜਾਮ

ਬਠਿੰਡਾ/ਨਥਾਣਾ, 1 ਅਗਸਤ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨੇੜਲੇ ਪਿੰਡ ਕਲਿਆਣ ਸੁੱਖਾ, ਕਲਿਆਣ ਸੱਦਾ,ਕਲਿਆਣ ਮੱਲਕਾ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਵੱਲੋਂ ਕਲਿਆਣ ਸੁੱਖਾ ਦੇ ਬੱਸ ਸਟੈਡ ਤੇ ਹੰਗਾਮੀ ਮੀਟਿੰਗ ਕਰਕੇ ਮਲਹੋਤਰਾ ਗਰੁੱਪ ਠੇਕੇਦਾਰ ਦੇ ਗੁੰਡਿਆਂ ਵੱਲੋਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਅੱਕਿਆ ਨੇ ਸੜਕ ਜ਼ਾਮ ਕਰਕੇ ਧਰਨਾਂ ਦਿੱਤਾ ਠੇਕੇਦਾਰ ਦੇ ਗੁੰਡੇ ਬਿਨਾਂ ਪੁਲਿਸ ਤੋਂ ਲੋਕਾਂ ਦੇ ਘਰਾਂ ਦੀ ਤਲਾਸ਼ੀ ਦੌਰਾਨ ਔਰਤਾਂ ਨਾਲ ਵੀ ਗਲਤ ਵਿਹਾਰ ਕਰਦੇ ਹਨ ਕੱਲ੍ਹ ਇਕ ਡੇਰਾ ਪ੍ਰੇਮੀ ਦੇ ਘਰ ਅਤੇ ਖੇਤ ਦੀ ਤਲਾਸ਼ੀ ਲਈ ਜਦੋਂ ਕਿ ਪ੍ਰੀਵਾਰ ਕੋਈ ਨਸ਼ਾ ਨਹੀ ਕਰਦਾ,ਅੱਜ ਦੇ ਧਰਨੇ ਵਿੱਚ ਕਿਸਾਨ ਯੂਨੀਅਨ, ਖੇਤ ਮਜ਼ਦੂਰ ਯੂਨੀਅਨ ਨੇ ਵੀ ਸਹਿਯੋਗ ਦਿੱਤਾ ਲੋਕਾਂ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਕਰਨੈਲ ਸਿੰਘ ਪਿੰਡ ਗਿੱਦੜ,ਮਜ਼ਦੂਰ ਆਗੂ ਜਸਵੰਤ ਸਿੰਘ ਪੂਹਲੀ ਅਤੇ ਪਿੰਡ ਦੇ ਪੰਚਾਇਤ ਆਗੂਆਂ ਨੇ ਕਿਹਾ ਕਿ ਅਸੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਪੈਟਰੋਲ ਪੰਪ ਕੋਲ ਸ਼ਰਾਬ ਦਾ ਠੇਕਾ ਹੈ ਉਹ ਬੰਦ ਕੀਤਾ ਜਾਵੇ ਅਤੇ ਦੂਸਰਾ ਠੇਕਾ ਜੋ ਪਿੰਡ ਦੇ ਘਰਾਂ ਦੇ ਵਿਚਕਾਰ ਹੈ ਉਸ ਨੂੰ ਬੰਦ ਕੀਤਾ ਜਾਵੇ ਕਿਉਂਕੀ ਜੋ ਲੋਕ ਸਵੇਰੇ ਧਾਰਮਿਕ ਸਥਾਨਾਂ ਤੇ ਸ਼ਰਧਾ ਨਾਲ ਜਾਂਦੇ ਹਨ ਉਹਨਾਂ ਲਈ ਇਹ ਮੁਸੀਬਤ ਹੈ ਇਹ ਮੰਗ ਪੱਤਰ ਤਹਿਸੀਲਦਾਰ ਗੁਰਮੱਖ ਸਿੰਘ ਬਠਿੰਡਾ ਨੂੰ ਦਿੱਤਾ ਗਿਆ ਜਿਸ ਦਾ ਤਹਿਸੀਲਦਾਰ ਨੇ ਭਰੋਸਾ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਪਿੰਡ ਵਿੱਚ ਤਲਾਸ਼ੀ ਬਹਾਨੇ ਪਿੰਡ ਵਿੱਚ ਨਹੀਂ ਆਵੇਗਾ ਠੇਕੇ ਦੀਆਂ ਬਰਾਂਚਾ ਵੀ ਛੇਤੀ ਹੀ ਚੁੱਕ ਲਈਆਂ ਜਾਣਗੀਆਂ ਇਹ ਮੰਗਾਂ ਮੰਨੇ ਜਾਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਰਨਾ ਸਮਾਪਤ ਕੀਤਾ ਗਿਆ।

Send this to a friend