April 23, 2026 8:21 pm

ਅਣਖ ਖਾਤਰ ਮੁੰਡੇ ਦੇ ਪਿਤਾ, ਭੈਣ ਅਤੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਝਬਾਲ, 30 ਜੁਲਾਈ (ਹਰਦੀਪ ਸਿੰਘ, ਜਤਿੰਦਰ ਸ਼ਰਮਾ)- ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਨੇੜੇ ਵੱਸੇ ਪਿੰਡ ਨੌਸ਼ਹਿਰਾ ਢਾਲਾ ਵਿਖੇ ਬੀਤੀ ਦੇਰ ਰਾਤ ਨੂੰ ਕੁਝ ਵਿਅਕਤੀਆਂ ਵਲੋਂ ਘਰ ਵਿਚ ਦਾਖਲ ਹੋ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਪਾਤ ਜਾਣਕਾਰੀ ਅਨੁਸਾਰ ਪਿੰਡ ਨੌਸ਼ਹਿਰਾ ਢਾਲਾ ਦੇ ਵਸਨੀਕ ਜੋਗਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਵੱਡੇ ਲੜਕੇ ਹਰਮਨਦੀਪ ਸਿੰਘ ਨੇ ਪਿੰਡ ਦੀ ਹੀ ਇਕ ਦਲਿਤ ਪਰਿਵਾਰ ਦੀ ਲੜਕੀ ਨਵਦੀਪ ਕੌਰ ਉਰਫ ਬੇਬੀ ਪੁੱਤਰੀ ਬੀਰ ਸਿੰਘ ਨਾਲ ਤਕਰਬੀਨ ਡੇਢ ਮਹੀਨਾ ਪਹਿਲਾਂ ਅਦਾਲਤ ਰਾਹੀਂ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਕਰ ਕੇ ਲੜਕੀ ਪਰਿਵਾਰ ਵਿਚ ਇਸ ਗਲ ਨੂੰ ਲੈ ਕੇ ਗੁੱਸੇ ਦੀ ਲਹਿਰ ਸੀ ਅਤੇ ਲੜਕੀ ਦੇ ਪਿਤਾ ਨੇ ਆਪਣੇ ਲੜਕੇ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਆਪਣੀ ਅਣਖ ਦੀ ਖਾਤਰ ਦੇਰ ਰਾਤ ਹਮਸਲਾਹ ਹੋ ਕੇ ਜੋਗਿੰਦਰ ਸਿੰਘ ਦੇ ਘਰ ਦੀਆਂ ਕੰਧਾਂ ਟੱਪ ਕੇ ਜੋਗਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਉਮਰ 65 ਸਾਲ, ਪਵਨਦੀਪ ਸਿੰਘ ਉਮਰ 16 ਸਾਲ ਅਤੇ
ਪ੍ਰਭਜੀਤ ਕੌਰ ਉਰਫ ਪ੍ਰਭੀ ਦਾ ਤੇਜ਼ਧਾਰ ਹਥਿਆਰਾਂ ਨਾਲ ਲੱੈਸ ਹੋ ਕੇ ਕਤਲ ਕਰ ਦਿੱਤਾ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਚਰਨ ਸਿੰਘ ਪੁੱਤਰ ਜਗਤਾਰ ਸਿੰਘ ਜੋ ਕਿ ਉਨ੍ਹਾਂ ਦੇ ਚਾਚੇ ਦਾ ਲੜਕਾ ਸੀ ਸਵੇਰੇ ਤਕਰਬੀਨ 7 ਵਜੇ ਘਰ ਦੇ ਨਾਲ ਪੈਂਦੀ ਮੋਟਰ ਤੇ ਆਇਆ ਤਾਂ ਉਸ ਨੇ ਆਪਣੇ ਤਾਏ ਦੇ ਘਰ ਦਾ ਬੂਹਾ ਖੜਕਾਇਆ ਪਰ ਅੰਦਰੋਂ ਕਿਸੇ ਵਲੋਂ ਵੀ ਅਵਾਜ ਨਾ ਦੇਣ ਤੇ ਜਦੋਂ ਉਸ ਨੇ ਘਰ ਦੀ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆ ਤਾਂ ਇਕ ਕਮਰੇ ਵਿਚ ਬੈਡ ਤੇ ਭੈਣ ਭਰਾਵਾਂ ਦੀਆ ਲਾਸ਼ਾਂ ਪਈਆਂ ਸਨ ਅਤੇ ਅੰਦਰ ਖੂਨ ਦੇ ਛੱਪੜ ਲੱਗੇ ਹੋਏ ਸਨ ਤਾਂ ਉਸ ਨੇ ਆਪਣੇ ਚਾਚੇ ਨੂੰ ਲੱਭਣਾ ਸ਼ੁਰੂ ਕੀਤਾ ਤਾਂ ਕੋਠੇ ਉਪਰ ਮੰਜੇ ਤੇ ਚਾਚੇ ਦੀ ਲਾਸ਼ ਵੀ ਪਈ ਹੋਈ ਸੀ ਤੇ ਉਸ ਨੇ ਪਿੰਡ ਆਣ ਕੇ ਪਿੰਡ ਦੇ ਮੈਂਬਰ ਪੰਚਾਇਤ ਨੂੰ ਇਸ ਬਾਰੇ ਇਤਲਾਹ ਦਿੱਤੀ ਪਿੰਡ ਦੇ ਸਰਪੰਚ ਕੇਹਰ ਸਿੰਘ ਵਲੋਂ ਪੁਲਿਸ ਨੂੰ ਸੂਚਿਤ ਕਰਨ ਤੇ ਐਸ.ਪੀ. ਹਰਜੀਤ ਸਿੰਘ ਧਾਲੀਵਾਲ ਅਤੇ ਡੀ.ਐਸ.ਪੀ. ਕੰਵਲਜੀਤ ਸਿੰਘ ਔਲਖ ਅਤੇ ਥਾਣਾ ਮੁੱਖੀ ਸਰਾਏ ਅਮਾਨਤ ਖਾਂ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿਚ ਲੈ ਕੇ ਬਰੀਕੀ ਨਾਲ ਛਾਣਬੀਣ ਸ਼ੁਰੂ ਕਰ ਦਿੱਤੀ।ਇਸ ਮੌਕੇ ਡੀ.ਐਸ.ਪੀ. ਕੰਵਲਜੀਤ ਸਿੰਘ ਔਲਖ ਨੇ ਦੱਸਿਆ ਕਿ ਹਰਮਨਦੀਪ ਸਿੰਘ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਲੜਕੀ ਪਰਿਵਾਰ ਦੇ ਕੁਝ ਮੈਬਰਾਂ ਵਲੋਂ ਚਾਰ ਪੰਜ ਦਿਨ ਤੋਂ ਸਾਡਾ ਪਿੱਛਾ ਕੀਤਾ ਜਾ ਰਿਹਾ ਸੀ।ਜਿਸ ਤੇ ਪਲਿਸ ਨੇ ਥਾਣਾ ਸਰਾਂਏ ਅਮਾਨਤ ਖਾਂ ਵਿਖੇ ਬੀਰਾ ਸਿੰਘ ਪੁੱਤਰ ਗੁਰਮੇਜ ਸਿੰਘ ਅਤੇ ਉਸ ਦੇ ਪੁੱਤਰ ਸੁੱਖ,ਅਰਸ਼ਦੀਪ,ਵਰਦੀਪ ਤੇ ਉਨਾਂ੍ਹ ਦੀ ਭੂਆ ਦੇ ਲੜਕੇ ਹੈਪੀ,ਗੋਬਿੰਦ,ਮਣੀ ਵਾਸੀ ਅਟਾਰੀ ਥਾਣਾ ਘਰਿੰਡਾ ਤੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ।

Send this to a friend