ਜਵਾਬੀ ਕਾਰਵਾਈ ‘ਚ ਪਾਕਿ ਦੇ ਦੋ ਜਵਾਨ ਢੇਰ
ਸ੍ਰੀਨਗਰ, 30 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪਾਕਿਸਤਾਨ ਵਲੋਂ ਇੱਕ ਵਾਰ ਫ਼ਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਗਈ। ਇਸ ਦੌਰਾਨ ਮੰਗਲਵਾਰ ਦੁਪਹਿਰ ਡੇਢ ਵਜੇ ਦੇ ਕਰੀਬ ਪਾਕਿਸਤਾਨ ਨੇ ਅਚਾਨਕ ਤੰਗਧਾਰ ਤੇ ਜ਼ਿਲ੍ਹਾ ਰਾਜੌਰੀ ਦੇ ਸੁੰਦਰਬਨੀ ਦੇ ਕੇਰੀ ਸੈਕਟਰ ‘ਚ ਗੋਲੀਬਾਰੀ ਕੀਤੀ। ਇਸ ਵਿੱਚ ਇੱਕ ਭਾਰਤੀ ਜਵਾਨ ਨਾਇਕ ਕ੍ਰਿਸ਼ਨ ਲਾਲ ਸ਼ਹੀਦ ਹੋ ਗਿਆ। ਜਦੋਂ ਕਿ ਭਾਰਤ ਵੱਲੋਂ ਜਵਾਬੀ ਕਾਰਵਾਈ ਵਿੱਚ ਪਾਕਿ ਸੈਨਾ ਦੇ ਵੀ 2 ਜਵਾਨ ਢੇਰ ਹੋ ਗਏ ਹਨ।