April 23, 2026 12:13 am

ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼- 1 ਕਿੱਲੋ ਹੈਰੋਇਨ ਸਮੇਤ 2 ਕਾਬੂ

ਜਲੰਧਰ, 29 ਜੁਲਾਈ (ਰਾਜੂ ਸੇਠ)- ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਥਾਣਾ ਖੇਤਰ ਤੋਂ ਦੋ ਤਸਕਰਾਂ ਕੋਲੋਂ ਇੱਕ ਕਿਲੋ ਹੈਰੋਇਨ ਜਬਤ ਕਰਕੇ ਅੰਤਰਰਾਜੀ ਗਿਰੋਹ ਦਾ ਪਰਦਾ ਫਾਸ਼ ਕੀਤਾ ਹੈ। ਮੌਕੇ ਤੋਂ ਗ੍ਰਿਫਤਾਰ ਦੋਸ਼ੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ,ਧਰਮਕੋਟ,ਮੋਗਾ ਅਤੇ ਉਸਦੇ ਸਾਥੀ ਰਣਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 01 ਮਹਿਤਪੁਰ ਜਲੰਧਰ ਵਜੋਂ ਹੋਈ। ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਏ.ਆਈ.ਜੀ ਕਾਊਂਟਰ ਇੰਟੈਲਿਜੇੰਸ ਜਲੰਧਰ ਸ਼੍ਰੀ ਹਰਕਮਲਪ੍ਰੀਤ ਸਿੰਘ ਨੇ ਕਿਹਾ ਕੇ ਗੁਰਵਿੰਦਰ ਸਿੰਘ ਜੋ ਕੇ ਦਿੱਲੀ ਵਾਸੀ ਨੀਗਰੋ ਤਸਕਰਾਂ ਨਾਲ ਸੰਪਰਕ ਵਿੱਚ ਹੈ,ਅਤੇ ਅੱਜ ਉਹ ਆਪਣੇ ਇਕ ਸਾਥੀ ਰਣਜੀਤ ਸਿੰਘ੍ਹ ਨਾਲ ਇੱਕ ਟਾਟਾ ਸੂਮੋ ਨੰਬਰ P229-P-8895 ਵਿੱਚ ਇਕ ਵੱਡੀ ਖੇਪ ਹੈਰੋਇਨ ਦੀ ਲੈ ਕੇ ਸ਼ੇਰਪੁਰ ਦੋਨਾਂ ਤੋਂ ਤਲਵੰਡੀ ਮਾਧੋ ਖੇਤਰ ਦੇ ਸਮਗਲਰਾਂ ਨੂੰ ਵੇਚਣ ਆ ਰਿਹਾ ਹੈ,ਜੇਕਰ ਤਲਾਸ਼ੀ ਕੀਤੀ ਜਾਵੇ ਤਾਂ ਦੋਨਾਂ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਦੇ ਨਾਲ ਕਾਬੂ ਕੀਤਾ ਜਾ ਸਕਦਾ ਹੈ। ਇਸ ਸੂਚਨਾ ਤੇ ਕਾਰਵਾਈ ਕਰਦਿਆਂ ਸ਼੍ਰੀ ਖੱਖ ਨੇ ਤੁਰੰਤ ਇਹ ਜਾਣਕਾਰੀ ਐੱਸ.ਐੱਸ.ਪੀ ਕਪੂਰਥਲਾ ਸ਼੍ਰੀ ਸਤਿੰਦਰ ਸਿੰਘ ਨਾਲ ਸਾਂਝੀ ਕਰਕੇ ਕਾਊਂਟਰ ਇੰਟੇਲਿਜੇੰਸ ਵਿੰਗ ਅਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਪਾਰਟੀ ਦੀ ਇੱਕ ਸਾਂਝੀ ਟੀਮ ਗਠਿਤ ਕਰਕੇ ਖੇਪ ਸਮੇਤ ਤਸਕਰਾਂ ਨੂੰ ਗ੍ਰਿਫਤਾਰ ਕਰਨ ਲਈ ਇਲਾਕੇ ਵਿੱਚ ਤਾਇਨਾਤ ਕੀਤਾ। ਨਿਰਦੇਸ਼ਾਂ ਦਾ ਪਾਲਣ ਕਰਦਿਆਂ ਪੁਲਿਸ ਪਾਰਟੀ ਨੇ ਇਲਾਕੇ ਨੂੰ ਸੀਲ ਕਰਕੇ ਚੈਕਿੰਗ ਸ਼ੁਰੂ ਕਰ ਦਿਤ ਅਤੇ ਉਸ ਟਾਟਾ ਸੂਮੋ ਕਾਰ ਨੂੰ ਸਫਲਤਾ ਪੂਰਵਕ ਰੋਕ ਲਿਆ, ਅਤੇ ਤਲਾਸ਼ੀ ਦੌਰਾਨ ਪੁਲਿਸ ਟੀਮ ਨੇ ਤਸਕਰਾਂ ਦੇ ਕਬਜੇ ਵਿੱਚੋਂ ਇੱਕ ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ।

Send this to a friend