April 23, 2026 4:38 pm

ਹੈਪੇਟਾਈਟਸ ਦਿਵਸ ਸਬੰਧੀ ਸੈਮੀਨਾਰ ਲਗਾਇਆ

ਖਰੜ, 29 ਜੁਲਾਈ (ਹਰਵਿੰਦਰ ਮਹਿਰਾ)- ਸਥਾਨਕ ਸਿਵਲ ਹਸਪਤਾਲ ਖਰੜ ਵਿਖ਼ੇ ਹੈਪੇਟਾਈਟਸ ਦਿਵਸ ਸਬੰਧੀ ਐਨ.ਜੀ.ਓ ਸ਼ੋਸ਼ਲ ਡਿਵਲਾਪਮੈਂਟ ਅਤੇ ਰਿਸਰਚ ਫਾਊਡੇਸ਼ਨ ਖਰੜ ਦੇ ਸਹਿਯੋਗ ਨਾਲ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਮੈਡੀਕਲ ਸਪੈਸ਼ਲਿਸਟ ਡਾ.ਇਸ਼ਾਨ ਸ਼ਰਮਾ ਅਤੇ ਐਸ.ਐਮ.ਓ ਸੁਰਿੰਦਰ ਸਿੰਘ ਨੇ ਜਿਗਰ ਦੇ ਇਨਫੈਕਸ਼ਨ ਦੀਆਂ ਕਿਸਮਾਂ, ਕਾਰਨ, ਨਿਸ਼ਾਨੀਆਂ, ਇਲਾਜ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਇਸ ਮੌਕੇ ਮੈਡੀਕਲ ਸਟਾਫ਼ ਹਰਵਿੰਦਰ ਸਿੰਘ ਐਸ.ਐਲ.ਟੀ, ਚੀਫ਼ ਫਾਰਮਿਸਸਟ ਸੁਰੇਸ਼ ਕੁਮਾਰੀ, ਪ੍ਰਭਜੋਤ ਕੌਰ, ਨਰਸਿੰਗ ਸਿਸਟਰ ਬਲਵਿੰਦਰ ਕੌਰ,ਅਜੈਬ ਸਿੰਘ, ਪਦਮ ਸੂਦ, ਸੁਖਵਿੰਦਰ ਸਿੰਘ, ਡਾ. ਸੁਮੀਤ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਰੀਜ ਮੌਜੂਦ ਸਨ।

Send this to a friend