ਬਠਿੰਡਾ, 29 ਜੁਲਾਈ (ਸੁਖਵਿੰਦਰ ਸਰਾਂ)- ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟਫੱਤਾ ਦਾ ਦੌਰਾ ਕੀਤਾ! ਜਿੱਥੇ ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਨੇ ਵਿਧਾਇਕ ਨੂੰ ਪਿੰਡ ਦੇ ਲੋਕਾਂ ਨੂੰ ਆ ਰਹੀਆਂ ਵੱਖ – ਵੱਖ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਮੌਕਾ ਦਿਖਾਇਆ ਗਿਆ, ਜਿੱਥੇ ਕੇ ਪਿੰਡ ਦੇ ਵਿਚਕਾਰ ਇੱਕ ਛੱਪੜ ਦਾ ਮੌਕਾ ਦੇਖਿਆ ਜਿਸ ਵਿੱਚ ਹਰੀ ਕੇਲੀ ਦੇ ਬੂਟਿਆਂ ਨਾਲ ਬਿਲਕੁੱਲ ਬੰਦ ਹੋ ਗਿਆ ਹੈ ਅਤੇ ਜਿਸ ਵਿੱਚ ਆਵਾਰਾ ਪਸ਼ੂ ਛੱਪੜ ਵਿੱਚ ਕੇਲੀ ਦੇ ਬੂਟਿਆਂ ਕਰਕੇ ਫੱਸ ਜਾਂਦੇ ਹਨ ਅਤੇ ਮੁੜ ਕੇ ਬਾਹਰ ਨਹੀਂ ਨਿਕਲ ਸਕਦੇ ਅਤੇ ਪਿੰਡ ਵਾਸੀਆਂ ਦੇ ਦੱਸਣ ਮੁਤਾਬਿਕ 2-3 ਆਵਾਰਾ ਪਸ਼ੂ ਤਾਂ ਛੱਪੜ ਵਿੱਚ ਫੱਸ ਕੇ ਮਰ ਵੀ ਚੁੱਕੇ ਹਨ ਅਤੇ ਜਿਸ ਨਾਲ ਆਸ ਪਾਸ ਦੇ ਲੋਕਾਂ ਦਾ ਬਦਬੂ ਕਾਰਨ ਘਰੇ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਵੱਖ ਵੱਖ ਤਰਾਂ ਦੀਆਂ ਬੀਮਾਰੀਆਂ ਫੈਲਣ ਦਾ ਡਰ ਹੈ, ਇਸ ਕਰਕੇ ਲੋਕਾਂ ਨੇ ਮੰਗ ਕੀਤੀ ਕਿ ਇਸ ਛੱਪੜ ਨੂੰ ਬੰਦ ਕਰਕੇ ਪਾਰਕ ਬਣਾ ਦਿੱਤਾ ਜਾਵੇ। ਇਸੇ ਤਰ੍ਹਾਂ ਹੀ ਪਿੰਡ ਦੇ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਬਾਹਰ ਨਿਕਲ ਕੇ ਗਲ੍ਹੀਆਂ ਵਿੱਚ ਇੱਕਠਾ ਹੋ ਗਿਆ ਹੈ ਜੋ ਪਿਛਲੇ ਢਾਈ ਸਾਲਾਂ ਤੋਂ ਇਸ ਤਰ੍ਹਾਂ ਹੀ ਹੈ, ਲੋਕਾਂ ਨੇ ਦੱਸਿਆ ਕਿ ਜਦੋਂ ਅਸੀਂ ਇਸ ਸੰਬੰਧੀ ਸੰਬੰਧਿਤ ਜੇ.ਈ. ਨੂੰ ਇਸ ਸਮੱਸਿਆ ਦਾ ਹੱਲ ਕਰਨ ਲਈ ਕਹਿੰਦੇ ਹਾਂ ਤਾਂ ਉਹ ਸਿਰਫ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੰਦੇ ਹਨ ਕਿ ਜਦੋਂ ਮਸ਼ੀਨ ਆ ਗਈ ਉਸ ਟਾਈਮ ਸਹੀ ਕਰ ਦਿੱਤਾ ਜਾਵੇਗਾ ਪਰ ਮਸ਼ੀਨ ਪਿਛਲੇ ਢਾਈ ਸਾਲਾਂ ਤੋਂ ਨਹੀਂ ਆਈ! ਇਸ ਮੌਕੇ ਹਲਕਾ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਬੋਲਦਿਆਂ ਕਿਹਾ ਕਿ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਇਸ ਲਈ ਬਠਿੰਡਾ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੂੰ ਇਹ ਮੁੱਦਾ ਪਾਰਲੀਮੈਂਟ ਵਿੱਚ ਚੁੱਕਣਾ ਚਾਹੀਦਾ ਸੀ ਅਤੇ ਨਾਲੇ ਸੈਂਟਰ ਵਿੱਚ ਅਕਾਲੀਆਂ ਦੀ ਗੱਠਜੋੜ ਸਰਕਾਰ ਹੈ ਇਸ ਲਈ ਇਹ ਮੁੱਦਾ mp ਬਠਿੰਡਾ ਨੂੰ ਰੇਲਵੇ ਮੰਤਰੀ ਦੇ ਧਿਆਨ ਵਿੱਚ ਲਿਆ ਕੇ ਪੂਰਾ ਕਰਨਾ ਚਾਹੀਦਾ ਹੈ ਸਗੋਂ ਕਿ ਇਹ ਕੰਮ ਕੱਦੋਂ ਦਾ ਪੂਰਾ ਹੋ ਜਾਣਾ ਚਾਹੀਦਾ ਸੀ ਕਿਉਂ ਕਿ ਬੀਬੀ ਹਰਸਿਮਰਤ ਕੌਰ ਬਾਦਲ ਜੀ ਪਿਛਲੇ ਦੱਸ ਸਾਲਾਂ ਤੋਂ ਇਸ ਹਲਕੇ ਦੇ mp ਹਨ! ਇਸ ਤੋਂ ਬਾਅਦ ਵਿਧਾਇਕ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਕੋਟਫੱਤਾ ਪਿੰਡ ਦੇ ਮੋਹਤਵਰ ਬੰਦਿਆ ਨੂੰ ਨਾਲ ਲੈ ਕੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਪ੍ਰਤੀ ਮੰਗ ਪੱਤਰ ਡੀ. ਸੀ. ਬਠਿੰਡਾ ਨੂੰ ਸੌਂਪਿਆ ਗਿਆ ਅਤੇ ਇਹਨਾਂ ਮੰਗਾਂ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਬੇਨਤੀ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ, ਸੰਗੀਤ ਭਾਰਤੀ, ਸੁਖਬੀਰ ਸਿੰਘ ਢਿੱਲੋਂ, ਰਾਮ ਸਿੰਘ, ਮਹਿੰਦਰ ਸਿੰਘ ਢਿੱਲੋਂ, ਭੋਲਾ ਸਿੰਘ ਸ਼ਰਮਾ, ਪਵਨ ਕੁਮਾਰ ਸਾਬਕਾ mc ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ!