April 23, 2026 1:24 pm

ਬਲਰਾਜ ਸਿੰਘ ਸੰਧੂ ਨੂੰ ਕਾਂਗਰਸ ਦਾ ਜ਼ਿਲ੍ਹੇ ਦਾ ਜਨਰਲ ਸਕਤਰ ਨਿਯੁਕਤ

ਕਾਦੀਆਂ, 28 ਜੁਲਾਈ (ਸਲਾਮ)- ਬਲਰਾਜ ਸਿੰਘ ਸੰਧੂ ਨੂੰ ਓਹਨਾਂ ਦੀਆਂ ਵਧੀਆ ਕਾਰਗੁਜਾਰੀਆਂ ਨੂੰ ਵੇਖਦਿਆਂ ਕਾਂਗਰਸ ਪਾਰਟੀ ਦਾ ਜਿਲੇ ਦਾ ਕਾਂਗਰਸ ਦਾ ਜਨਰਲ ਸਕੱਤਰ ਨਿੱਯੁਕਤ ਕੀਤਾ ਗਿਆ ਹੈ । ਇਸ ਮੋਕੇ ਹਲਕਾ ਵਿਧਾਇਕ ਸ ਫਤਿਹ ਜੰਗ ਸਿੰਘ ਬਾਜਵਾ ਨੇ ਬਲਰਾਜ ਸਿੰਘ ਸੰਧੂ ਦਾ ਸਵਾਗਤ ਕਰਦਿਆਂ ਓਹਨਾਂ ਦਾ ਇਸ ਮੋਕੇ ਮੂੰਹ ਮਿੱਠਾ ਕਰਵਾਇਆ ਅਤੇ ਕਿਹਾ ਕਿ ਪਾਰਟੀ ਵਿਚ ਇਹਨਾਂ ਨੂੰ ਹੋਰ ਵੀ ਮਾਨ ਸਨਮਾਨ ਮਿਲੇਗਾ । ਅਤੇ ਪਿੰਡ ਖਾਰੇ ਦੇ ਵਰਕਰ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ ਇਹਨਾਂ ਨੂੰ ਪਾਰਟੀ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ । ਇਸ ਮੋਕੇ ਬਲਰਾਜ ਸਿੰਘ ਸੰਧੂ ਨੇ ਕਿਹਾ ਕਿ ਮੇਰੇ ਓਪਰ ਪਾਰਟੀ ਨੇ ਜੋ ਜਿਮਮੇਵਾਰੀ ਸਪੁਰਦ ਕੀਤੀ ਹੈ ਓਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਜੋ ਵਿਸ਼ਵਾਸ ਪਾਰਟੀ ਨੇ ਮੇਰੇ ਓਪਰ ਜਤਾਇਆ ਹੈ ਓਸ ਨੂੰ ਪੂਰਾ ਕਰਨਾ ਮੇਰੀ ਪਹਿਲੀ ਜਿੰਮੇਵਾਰੀ ਹੋਵੇਗੀ। ਇਸ ਮੋਕੇ ਵਿਸ਼ੇਸ਼ ਤੋਰ ਤੇ ਰਾਜੂ ਮਾਲੀਆ , ਸਰਪੰਚ ਅਮਿਤ ਮਾਲੀਆ ਵਿਸ਼ੇਸ਼ ਤੋਰ ਤੇ ਮੋਜੂਦ ਸੀ ।

Send this to a friend