May 31, 2026 9:54 pm

ਕੇਂਦਰ ’ਚ ਹੁੰਦੀ ਤਾਂ ਮੋਦੀ ਨੂੰ ਬੰਨ੍ਹ ਕੇ ਲੈ ਜਾਂਦੀ : ਮਮਤਾ

ਮੋਦੀ ਨੂੰ ਕਿਹਾ ਗਧਾ

image ਕੋਲਕਾਤਾ, 8 ਮਈ (ਪੀ.ਟੀ. ਬਿਊਰੋ)-ਤ੍ਰਿਣਮੂਲ ਕਾਂਗਰਸ ਦੀ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਿਚਾਲੇ ਬਿਆਨਬਾਜ਼ੀ ਦਾ ਦੌਰ ਹੋਰ ਤੇਜ਼ ਹੋ ਗਿਆ ਹੈ। ਮਮਤਾ ਨੇ ਮੋਦੀ ’ਤੇ ਹਮਲਾ ਜਾਰੀ ਰੱਖਦਿਆਂ ਕਿਹਾ ਕਿ ਜਿਨ੍ਹਾਂ ਨੇ ਦੰਗਾ ਕਰਵਾਇਆ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਕੋਈ ਹੱਕ ਨਹੀਂ ਹੈ। ਮੋਦੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕਰ ਚੁੱਕੀ ਮਮਤਾ ਨੇ ਕਿਹਾ ਕਿ ਜੇਕਰ ਉਹ ਕੇਂਦਰ ਸਰਕਾਰ ’ਚ ਹੁੰਦੀ ਤਾਂ ਰੱਸੀ ਨਾਲ ਮੋਦੀ ਨੂੰ ਬੰਨ੍ਹਦੀ ਤੇ ਸੜਕ ’ਤੇ ਲੈ ਜਾਂਦੀ। ਉਹ ਮੋਦੀ ਦੀ ਉਸ ਟਿੱਪਣੀ ’ਤੇ ਪ੍ਰਤੀਕਿਰਿਆ ਵਿਅਕਤ ਕਰ ਰਹੀ ਸੀ ਜਿਸ ’ਚ ਮੋਦੀ ਨੇ ਕਿਹਾ ਸੀ ਕਿ ਜੇਕਰ ਮਮਤਾ ਉਸ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਰੱਸੀ ਖਰੀਦਣ

’ਚ ਪੈਸਾ ਨਹੀਂ ਬਰਬਾਦ ਕਰਨੇ ਚਾਹੀਦੇ।ਮੋਦੀ ਨੇ ਬੇਤੇ ਦਿਨ ਇਕ ਰੈਲੀ ’ਚ ਕਿਹਾ ਕਿ ਉਸ ਨੂੰ ਦੱਸਿਆ ਜਾਵੇ ਕਿ ਉਸ ਨੂੰ ਕਿਹੜੀ ਜੇਲ੍ਹ ’ਚ ਜਾਣਾ ਹੈ। ਮੈਂ ਉਥੇ ਖੁਦ ਹੀ ਚਲਾ ਜਾਵਾਂਗਾ। ਉਨ੍ਹਾਂ ਕਿਹਾ ਕਿ ਜੇਲ੍ਹ ’ਚ ਮੇਰਾ ਪਹਿਲਾ ਕੰਮ ਬੰਗਲਾ ਭਾਸ਼ਾ ਸਿੱਖਣਾ ਹੋਵੇਗਾ।ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ  ਮੋਦੀ ਨੂੰ ਜਵਾਬ ਦਿੰਦੇ ਹੋਏ ਉਨ੍ਹਾਂ ਨੂੰ ਗਧਾ ਤੱਕ ਕਹਿ ਦਿੱਤਾ। ਇਨ੍ਹਾਂ ਚੋਣਾਂ ’ਚ ਨੇਤਾਵਾਂ ਦੀ ਜ਼ੁਬਾਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਨੂੰ ਗਧਾ ਕਹਿ ਦਿੱਤਾ। ਮਮਤਾ ਕੋਲਕਾਤਾ ’ਚ ਹੋਈ ਰੈਲੀ ’ਚ ਮੋਦੀ ਦੇ ਉਸ ਬਿਆਨ ਦਾ ਜਵਾਬ ਦੇ ਰਹੀਆਂ ਸਨ ਜਿਸ ’ਚ ਮੋਦੀ ਨੇ ਬੰਗਾਲ ਦੇ ਕਈ ਲੋਕਾਂ ਨੂੰ ਬੰਗਲਾਦੇਸ਼ੀ ਕਰਾਰ ਦੇ ਕੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਕਰਨ ਦੀ ਗੱਲ ਕਹੀ ਸੀ। ਮਮਤਾ ਨੇ ਕਿਹਾ ਕਿ ਅਸੀਂ ਮੋਦੀ ਨੂੰ ਬੰਗਾਲ ’ਚ ਪ੍ਰਚਾਰ ਕਰਨ ਦੇ ਰਹੇ ਹਾਂ, ਇਹ ਸਾਡੀ ਉਦਾਰਤਾ ਹੈ। ਅਸੀ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਪੈਕ ਕਰਕੇ ਵਾਪਸ ਭੇਜ ਸਕਦੇ ਹਾਂ। ਇਸਤੋਂ ਪਹਿਲਾਂ ਮਮਤਾ ਮੋਦੀ ਨੂੰ ਦਾਨਵ ਤੇ ਖ਼ਤਰਨਾਕ ਇਨਸਾਨ ਵੀ ਕਰਾਰ ਦੇ ਚੁੱਕੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਮੋਦੀ ਪੀਐਮ ਬਣੇ ਤਾਂ ਦੇਸ਼ ’ਚ ਹਨੇਰਾ ਹੋ ਜਾਵੇਗਾ।

Send this to a friend