ਫੂਲ ਟਾਊਨ, 25 ਜੁਲਾਈ (ਮੱਖਣ ਸਿੰਘ ਬੁੱਟਰ)- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸ਼ਤ ਪ੍ਰਕਾਸ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਅਤੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੂੰ ਜਿਲਾ੍ਹ ਸੰਗਰੂਰ ਦਾ ਆਬਜ਼ਰਵਰ ਨਿਯੁਕਤ ਕਰਨ ਤੇ ਹਲਕਾ ਰਾਮਪੁਰਾ ਫੂਲ ਦੇ ਵਰਕਰਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਕੌਸ਼ਲ ਮੈਂਬਰ ਭਰਪੂਰ ਸਿੰਘ ਢਿੱਲੋਂ ਅਤੇ ਇਕਾਈ ਪ੍ਰਧਾਨ ਸੁਖਮੰਦਰ ਸਿੰਘ ਮਾਨ, ਹਰਿੰਦਰ ਸਿੰਘ ਹਿੰਦਾ ਪ੍ਰਧਾਨ ਨਗਰ ਪੰਚਾਇਤ ਮਹਿਰਾਜ, ਬੂਟਾ ਸਿੰਘ ਢਿੱਲੋਂ, ਲਾਭ ਸਿੰਘ ਸਿੱਧੂ, ਕਰਨੈਲ ਸਿੰਘ ਢਿੱਲੋਂ, ਭਾਜਪਾ ਆਗੂ ਸੁਭਾਸ ਗੋਇਲ, ਹਰਬੰਸ ਸਿੰਘ ਸੋਹੀ, ਬਲਕਰਨ ਸਿੰਘ ਜਟਾਣਾ, ਸ਼ਿੰਦਰਪਾਲ ਸਿੰਘ ਚਹਿਲ, ਵਿੱਕੀ ਢਿੱਲੋਂ, ਪਿੰਦਰ ਢਿੱਲੋਂ, ਮਾਟਾ ਢਿੱਲੋਂ, ਸੁੱਖਾ ਢਿੱਲੋਂ, ਅਸਵਨੀ ਆਰੇ ਵਾਲਾ, ਗੁਰਦਿਆਲ ਸਿੰਘ ਚਹਿਲ, ਸੁਦਾਗਰ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਸੋਹੀ, ਗੁਰਮੀਤ ਸਿੰਘ ਰੋਮਾਣਾ, ਵਜੀਰ ਸਿੰਘ, ਗੋਬਿੰਦ ਕਰਕਰਾ, ਸਰਦਾਰਾ ਸਿੰਘ, ਗੁਟਜੰਟ ਸਿੰਘ, ਸੁਰਿੰਦਰ ਸਿੰਘ ਧਾਲੀਵਾਲ, ਗੋਪਾਲ ਕ੍ਰਿਸ਼ਨ, ਸਰਪੰਚ ਜਸਕਰਨ ਸਿੰਘ ਹੈਪੀ ਢਿਪਾਲੀ, ਭੋਲਾ ਸਿੰਘ ਢਿਪਾਲੀ, ਜੱਥੇਦਾਰ ਉਤਮ ਸਿੰਘ, ਸੰਦੀਪ ਭੁੱਲਰ ਢਿਪਾਲੀ, ਕੁਲਦੀਪ ਸਿੰਘ ਸਾ. ਬਲਾਕ ਸੰਤੀ ਮੈਂਬਰ, ਜਗਸੀਰ ਦਾਸ, ਅਜੈਬ ਸਿੰਘ, ਜੱਥੇਦਾਰ ਗੁਰਨਾਮ ਸਿੰਘ ਅਤੇ ਯੂਥ ਆਗੂ ਹਰਮਨ ਸਿੰਘ ਢਿਪਾਲੀ ਨੇ ਮਲੂਕਾ ਦੀ ਨਿਯੁਕਤੀ ਤੇ ਹਾਈ ਕਮਾਨ ਦਾ ਧੰਨਵਾਦ ਕੀਤਾ।