April 22, 2026 9:59 am

ਪੰਜਾਬ ਸਰਕਾਰ ਤੇ ਵੱਡੇ ਕਾਰੋਬਾਰੀਆਂ ਦਾ ਸਾਂਝਾ ਵਫ਼ਦ ਕਰੇਗਾ ਤਾਇਵਾਨ ਦਾ ਦੌਰਾ

ਚੰਡੀਗੜ੍ਹ, 22 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਇਨਵੈਸਟ ਪੰਜਾਬ ਅਤੇ ਸੂਬੇ ਦੀ ਇਨਵੈਸਟਮੈਂਟ ਪ੍ਰਮੋਸ਼ਨ ਤੇ ਫੈਸਿਲੀਟੇਸ਼ਨ ਏਜੰਸੀ ਦਾ ਇੱਕ ਵਫ਼ਦ 22 ਜੁਲਾਈ ਤੋਂ 27 ਜੁਲਾਈ ਤੱਕ ਪੰਜਾਬ ਅਤੇ ਤਾਇਵਾਨ ਵਿਚਕਾਰ ਆਰਿਥਕ, ਵਪਾਰਕ ਭਾਈਵਾਲੀ, ਹੁਨਰ ਵਟਾਂਦਰਾ ਅਤੇ ਸਰੋਤ ਵਟਾਂਦਰੇ ਦੀਆਂ ਸੰਭਾਵਨਾ ਨੂੰ ਵਿਚਾਰਨ ਲਈ ਤਾਇਵਾਨ ਜਾਵੇਗਾ। ਪਿਛਲੇ ਦਹਾਕੇ ਵਿੱਚ ਭਾਰਤ ਤੇ ਤਾਇਵਾਨ ਵਿਚਕਾਰ ਆਰਥਿਕ ਰਿਸ਼ਤੇ ਬਹੁਤ ਡੂੰਘੇ ਰਹੇ ਹਨ। ਦਸੰਬਰ, 2018 ਵਿੱਚ ਇੰਡੀਆ-ਤਾਇਪੀ ਐਸੋਸੀਏਸ਼ਨ (ਆਈਟੀਏ) ਅਤੇ ਤਾਇਪੀ ਇਕਨਾਮਿਕ ਐਂਡ ਕਲਚਰਲ ਸੈਂਟਰ ਆਫ਼ ਇੰਡੀਆ (ਟੈਕ) ਵਿਚਕਾਰ ਦੁਵੱਲਾ ਨਿਵੇਸ਼ ਸਮਝੌਤਾ ਕੀਤਾ ਗਿਆ ਸੀ।

Send this to a friend