May 30, 2026 10:23 am

ਸਲਮਾਨ ਖਿਲਾਫ ਗਵਾਹੀ ਦੇਣ ਵਾਲੇ ਨੂੰ ਧਮਕੀ

ਮੁੰਬਈ, 7 ਮਈ (ਪੀ.ਟੀ.)- ਮੁੰਬਈ ‘ਚ ਸਾਲ 2002 ਦੇ ਹਿੱਟ ਐਂਡ ਰਨ ਮਾਮਲੇ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਖਿਲਾਫ ਗਵਾਹੀ ਦੇਣ ਵਾਲੇ ਗਵਾਹ ਨੂੰ ਧਮਕਾਏ ਜਾਣ ਦੀ ਖ਼ਬਰ ਹੈ। ਪੁਲਿਸ ਸੂਤਰਾਂ ਮੁਤਾਬਿਕ ਗਵਾਹ ਨੂੰ ਮਾਮਲੇ ਤੋਂ ਦੂਰ ਰਹਿਣ ਲਈ ਪੰਜ ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਇਕ ਪੁਲਿਸ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਗਵਾਹ ਮੁਸਲਿਮ ਸ਼ੇਖ ਨੂੰ ਐਤਵਾਰ ਨੂੰ ਅਣਪਛਾਤੇ ਵਿਅਕਤੀ ਨੇ ਦੋ ਵਾਰ ਫੋਨ ਕੀਤਾ। ਉਸ ਨੇ ਸ਼ੇਖ ਨੂੰ ਪੰਜ ਲੱਖ ਰੁਪਏ ਲੈ ਕੇ ਹਿੱਟ ਐਂਡ ਰਨ ਮਾਮਲੇ ਤੋਂ ਦੂਰ ਰਹਿਣ ਨੂੰ ਕਿਹਾ। ਇਹ ਗੱਲ ਅਦਾਲਤ ਦੇ ਸਾਹਮਣੇ ਲਿਆਂਦੀ ਗਈ ਹੈ। ਕੋਰਟ ਨੇ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਨ ਅਤੇ 19 ਮਈ ਤੋਂ ਪਹਿਲਾ ਰਿਪੋਰਟ ਸੌਂਪਣ ਨੂੰ ਕਿਹਾ ਹੈ। ਪੁਲਿਸ ਅਧਿਕਾਰੀ ਨੇ ਅਦਾਲਤ ਨੂੰ ਦੱਸਿਆ ਕਿ ਸ਼ੇਖ ਨੂੰ ਫੋਨ ਕਰਨ ਵਾਲੇ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਪੰਜ ਲੱਖ ਰੁਪਏ ਲਵੋ ਅਤੇ ਭੱਜ ਜਾਵੋ। ਜਦੋਂ ਸ਼ੇਖ ਨੇ ਫੋਨ ਕੱਟ ਦਿੱਤਾ ਤਾਂ ਉਸ ਨੇ ਦੁਬਾਰਾ ਫੋਨ ਕੀਤਾ।

Send this to a friend