ਅਦਾਲਤ ਨੇ ਪ੍ਰਧਾਨ ਮੰਤਰੀ ਯਿੰਗਲ¤ਕ ਸ਼ਿਨਾਵਾਤਰਾ ਨੂੰ ਕੀਤਾ ਬਰਖਾਸਤ
ਬੈਂਕਾਕ, 7 ਮਈ (ਪੀ.ਟੀ. ਬਿਊਰੋ)-ਇਕ ਅਦਾਲਤ ਨੇ ਸ¤ਤਾ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਪਹਿਲਾਂ ਹੀ ਮੁਸ਼ਕਿਲਾਂ ਵਿਚ ਘਿਰੀ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲ¤ਕ ਸ਼ਿਨਾਵਾਤਰਾ ਨੂੰ ਅਹੁ¤ਦੇ ਤੋਂ ਬਰਖਾਸਤ ਕਰ ਦਿ¤ਤਾ ਹੈ ਜਿਸ ਕਾਰਨ ਸੰਕਟ ‘ਚ ਘਿਰੇ ਦੇਸ਼ ਵਿਚ ਤਾਜਾ ਰਾਜਸੀ ਅਸਥਿਰਤਾ ਪੈਦਾ ਹੋ ਗਈ ਹੈ। ਸੰਵਿਧਾਨਕ ਅਦਾਲਤ ਨੇ ਕਿਹਾ ਹੈ ਕਿ ਬੀਬੀ ਯਿੰਗਲ¤ਕ ਨੇ ਰਾਸ਼ਟਰੀ ਸੁਰਖਿਆ ਕੌਂਸਲ ਦੇ ਸਕ¤ਤਰ ਜਨਰਲ ਥਾਵਿਲ ਪਲੀਨਸਰੀ ਨੂੰ ਅਹੁ¤ਦੇ ਤੋਂ ਹਟਾਉਣ ‘ਚ ਭੂਮਿਕਾ ਨਿਭਾਈ ਸੀ ਤੇ ਉਸ ਦਾ ਤਬਾਦਲਾ ਕਰਨ ਵਿਚ ਅਸਧਾਰਨ ਕਾਹਲ ਵਿਖਾਈ ਗਈ । ਉਸ ਦੇ ਤਬਾਦਲੇ ਨਾਲ ਸਬੰਧਤ ਦਸਤਾਵੇਜਾਂ ਦੀਆਂ ਤਰੀਕਾਂ ਵਿਚ ਫਰਕ ਹੈ। ਇਸ ਲਈ ਇਹ ਪ੍ਰਕ੍ਰਿਆ ਅਨਿਯਮਤ ਹੈ। ਆਪਣੇ ਫੈਸਲੇ ਵਿਚ
ਅਦਾਲਤ ਨੇ ਕਿਹਾ ਹੈ ਕਿ ਯਿੰਗਲ¤ਕ ਨੇ ਤਬਾਦਲੇ ਨੂੰ ਪ੍ਰਵਾਨਗੀ ਦੇਣ ਦੀ ਪ੍ਰਕ੍ਰਿਆ ਵਿਚ ਹਿ¤ਸਾ ਲਿਆ ਸੀ। 46 ਸਾਲਾ ਯਿੰਗਲ¤ਕ ਨੇ ਦਲੀਲ ਦਿ¤ਤੀ ਕਿ ਉਸ ਨੇ ਇਸ ਮੁ¤ਦੇ ਨਾਲ ਨਜਿ¤ਠਣ ਲਈ ਆਪਣੇ ਡਿਪਟੀ ਨੂੰ ਕਿਹਾ ਸੀ ਤੇ ਉਸ ਨੇ ਖੁਦ ਇਸ ਵਿਚ ਕੋਈ ਭੂਮਿਕਾ ਨਹੀਂ ਨਿਭਾਈ। ਅਦਾਲਤ ਨੇ ਆਪਣੇ ਨਿਰਨੇ ਵਿਚ ਹੋਰ ਕਿਹਾ ਹੈ ਕਿ ਯਿੰਗਲ¤ਕ ਵ¤ਲੋਂ ਸਦਨ ਭੰਗ ਕਰਨ ਨਾਲ ਉਨ੍ਹਾਂ ਦਾ ਪ੍ਰਧਾਨ ਮੰਤਰੀ ਦਾ ਰੁ¤ਤਬਾ ਖਤਮ ਨਹੀਂ ਹੋਇਆ। ਅਦਾਲਤ ਨੇ ਯਿੰਗਲ¤ਕ ਦੀ ਇਹ ਦਲੀਲ ਰ¤ਦ ਕਰ ਦਿ¤ਤੀ ਕਿ ਉਸ ਦਾ ਪ੍ਰਧਾਨ ਮੰਤਰੀ ਦਾ ਰੁਤਬਾ ਖਤਮ ਹੋ ਗਿਆ ਹੈ। ਇਸ ਲਈ ਅਦਾਲਤ ਨੂੰ ਇਸ ਬਾਰੇ ਵਿਚਾਰ ਕਰਨ ਦਾ ਅਧਿਕਾਰ ਨਹੀਂ ਹੈ। ਅਦਾਲਤ ਨੇ ਦਾਅਵਾ ਕੀਤਾ ਕਿ ਯਿੰਗਲ¤ਕ ਅਜੇ ਵੀ ਪ੍ਰਧਾਨ ਮੰਤਰੀ ਦਾ ਰੁ¤ਤਬਾ ਰਖਦੀ ਹੈ ਕਿਉਂਕਿ ਉਸ ਨੇ ਤੇ ਉਸ ਦੀ ਕੈਬਨਿਟ ਨੇ ਨਿਗਰਾਨ ਸਰਕਾਰ ਵਜੋਂ ਕੰਮ ਕੀਤਾ ਹੈ। ਇਸ ਲਈ ਉਹ ਇਸ ਮਾਮਲੇ ਉਪਰ ਵਿਚਾਰ ਕਰ ਸਕਦੀ ਹੈ। ਯਿੰਗਲ¤ਕ ਨੇ 5 ਅਗਸਤ, 2011 ਨੂੰ ਪ੍ਰਧਾਨ ਮੰਤਰੀ ਵਜੋਂ ਅਹੁ¤ਦਾ ਸੰਭਾਲਿਆ ਸੀ। ਪਿਛਲੇ 6 ਮਹੀਨਿਆਂ ਦੌਰਾਨ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਹੋਏ ਪ੍ਰਦਰਸ਼ਨ ਤੇ ਹਿੰਸਾ ਦੌਰਾਨ 25 ਵਿਅਕਤੀ ਮਾਰੇ ਜਾ ਚੁ¤ਕੇ ਹਨ ਤੇ ਸੈਂਕੜੇ ਹੋਰ ਜ਼ਖਮੀ ਹੋਏ ਹਨ।