ਅਫ਼ਗ਼ਾਨਿਸਤਾਨ ਤੋਂ ਲਿਆਂਦੀ 600 ਕਰੋੜ ਦੀ ਹੈਰੋਇਨ ਫੜੀ

ਨਵੀਂ ਦਿੱਲੀ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਾਰਵਾਈ ਕਰਦਿਆਂ 600 ਕਰੋੜ ਰੁਪਏ ਮੁੱਲ ਦੀ ਹੈਰੋਇਨ ਜ਼ਬਤ ਕੀਤੀ ਹੈ। ਇਸ ਨਸ਼ੀਲੇ ਪਦਾਰਥ ਦਾ ਵਜ਼ਨ ਲਗਭਗ 150 ਕਿਲੋਗ੍ਰਾਮ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਨਸ਼ੇ ਅਫ਼ਗ਼ਾਨਿਸਤਾਨ ਤੋਂ ਸਮੱਗਲਿੰਗ ਕਰ ਕੇ ਭਾਰਤ ਲਿਆਂਦੇ ਗਏ ਸਨ। ਪੁਲਿਸ ਨੇ 2 ਅਫ਼ਗ਼ਾਨ ਕੈਮੀਕਲ ਮਾਹਿਰਾਂ ਸਮੇਤ ਨਸ਼ਿਆਂ ਦੇ ਪੰਜ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Send this to a friend