May 31, 2026 8:31 pm

ਰਾਹੁਲ ਨੂੰ ਹਾਰਨ ਦਾ ਡਰ : ਮੋਦੀ

images ਪਟਨਾ, 7 ਮਈ (ਪੀ.ਟੀ.)-ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅ¤ਜ ਵਾਲਮਿਕੀਨਗਰ ਸੰਸਦੀ ਖੇਤਰ ਦੇ ਰਾਮਨਗਰ ਚੀਨੀ ਮਿਲ ਦੇ ਹਜ਼ਾਰੀ ਮੈਦਾਨ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ’ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਵੀ ਨਹੀਂ ਸੀ ਕਿ ਇਸ ਦੇਸ਼ ’ਚ ਆਦਿਵਾਸੀ ਵੀ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਈ ਰਾਜਾਂ ’ਚ ਕਾਂਗਰਸ ਦਾ ਖਾਤਾ ਵੀ ਨਹੀਂ ਖੁ¤ਲ ਪਾਵੇਗਾ। ਅਮੇਠੀ ’ਚ ਮਤਦਾਨ ਦੇ ਦਿਨ ਰਾਹੁਲ ’ਤੇ ਹਮਲਾ ਬੋਲਦੇ ਹੋਏ ਮੋਦੀ ਨੇ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਅਮੇਠੀ ਸੀਟ ਬਚਾਉਣ ਲਈ ਜੋਰ ਲਗਾ ਰਹੀ ਹੈ।

Send this to a friend