ਜਲੰਧਰ, 18 ਜੁਲਾਈ (ਰਾਜੂ ਸੇਠ)- ਨਸ਼ੀਲੇ ਪਦਾਰਥਾਂ ਦੀ ਰੋਕਥਾਮ ਤਹਿਤ ਇੰਸਪੈਕਟਰ ਕੇਵਲ ਸਿੰਘ ਮੁੱਖ ਅਫਸਰ ਥਾਣਾ ਗੋਰਾਇਆ, ਗਸ਼ਤ ਦੌਰਾਨ ਪੁੱਲ ਨਹਿਰ ਸੁਆ ਰੁੜਕਾ ਖੁਰਦ ਤੋਂ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਹਰਪਾਲ ਸਿੰਘ ਵਾਸੀ ਅਵਾਣ ਥਾਣਾ ਰਾਮਦਾਸ ਜ਼ਿਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ.ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਵਿੰਦਰ ਕੁਮਾਰ,ਪੀ.ਪੀ.ਐੱਸ ਉਪ ਪੁਲਿਸ ਕਪਤਾਨ,ਸਬ ਡਿਵੀਜਨ ਫਿਲੌਰ ਨੇ ਦੱਸਿਆ ਕੇ ਇੰਸਪੇਕਟਰ ਕੇਵਲ ਸਿੰਘ,ਮੁੱਖ ਅਫਸਰ ਥਾਣਾ ਗੁਰਾਇਆ,ਗਸ਼ਤ ਦੌਰਾਨ ਰੁੜਕਾ ਖੁਰਦ ਤੋਂ ਸੰਦੀਪ ਸਿੰਘ ਉਰਫ਼ ਕਾਲਾ ਪੁੱਤਰ ਹਰਪਾਲ ਵਾਸੀ ਅਵਾਂਨ ਥਾਣਾ ਰਾਮਦਾਸ ਜ਼ਿਲਾ ਅਮ੍ਰਿਤਸਰ ਨੂੰ ਸਾਥੀਆਂ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸ ਪਾਸੋਂ 01 ਕਿਲੋ 500 ਗ੍ਰਾਮ ਅਫੀਮ ਬਰਾਮਦ ਕੀਤੀ.ਜਿਸਤੇ ਮੁਕੱਦਮਾ ਨੰਬਰ 153 ਮਿਤੀ 16/07/2019 ਜੁਰਮ 18-61 -85 N4PS act ਥਾਣਾ ਗੋਰਾਇਆ ਦਰਜ ਰਜਿਸਟਰ ਕਰਕੇ,ਮੁਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ.ਪੁੱਛ ਗਿੱਛ ਦੌਰਾਨ ਉਕਤ ਨੇ ਦੱਸਿਆ ਕੇ ਉਹ ਪਹਿਲਾਂ ਵੀ ਨਸ਼ੇ ਸਪਲਾਈ ਕਰ ਚੁੱਕਾ ਹੈ,ਪੁਛ-ਗਿੱਛ ਕੀਤੀ ਜਾ ਰਹੀ ਹੈ,ਅਤੇ ਹੋਰ ਵੀ ਖੁਲਾਸੇ ਹੋਣ ਦੇ ਸੰਬਾਵਣਾ ਹੈ।