ਚੰਡੀਗੜ੍ਹ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਮੰਤਰੀ ਮੰਡਲ ਦੀ ਭਲਕੇ ਯਾਨੀ ਕਿ ਵੀਰਵਾਰ ਨੂੰ ਰੱਖੀ ਗਈ ਬੈਠਕ ਹੁਣ ਨਹੀਂ ਹੋਵੇਗੀ। ਇਹ ਕੈਬਨਿਟ ਮੀਟਿੰਗ ਹੁਣ 18 ਜੁਲਾਈ ਦੀ ਬਜਾਏ 24 ਜੁਲਾਈ ਨੂੰ ਹੋਵੇਗੀ।ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਪੰਜਾਬ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਚੁੱਕੇ ਹਨ। ਕੈਪਟਨ ਨੇ ਆਪਣੇ ਦਿੱਲੀ ਦੌਰੇ ਤੋਂ ਪਰਤ ਕੇ ਸਿੱਧੂ ਦੇ ਅਸਤੀਫ਼ੇ ‘ਤੇ ਫੈਸਲਾ ਲੈਣਾ ਸੀ, ਪਰ ਅੱਜ ਉਹ ਦੇਰੀ ਨਾਲ ਚੰਡੀਗੜ੍ਹ ਪਰਤੇ ਅਤੇ ਫੈਸਲਾ ਨਹੀਂ ਹੋ ਸਕਿਆ।