ਸੰਗਰੂਰ, 17 ਜੁਲਾਈ (ਪਰਮਜੀਤ ਸਿੰਘ ਲੱਡਾ)- ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਡੋਮੈਸਟਿਕ ਵਰਕਰ ਰਜਿਸਟਰੇਸ਼ਨ ਯੋਜਨਾਵਾਂ ਸਬੰਧੀ ਆਮ ਲੋਕ ਗੁੰਮਰਾਹ ਹੋ ਕੇ ਗੈਰ ਸਮਾਜਿਕ ਅਨਸਰਾਂ ਦੇ ਧੋਖੇ ਵਿੱਚ ਨਾ ਆਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸ਼ਰਾਰਤੀ ਅਨਸਰ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਸਰਕਾਰੀ ਲਾਭ ਮਿਲਣ ਦਾ ਝੂਠਾ ਲਾਰਾ ਲਾ ਕੇ ਫਾਰਮ ਭਰ ਰਹੇ ਹਨ ਅਤੇ ਵਿੱਤੀ ਸ਼ੋਸ਼ਣ ਕਰ ਰਹੇ ਹਨ।