ਲੁਧਿਆਣਾ, 16 ਜੁਲਾਈ (ਜਸਪਾਲ ਅਰੋੜਾ)- ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ 2 ਦਰਜਨ ਤੋ ਵੱਧ ਥਾਣਾ ਮੁਖੀਆਂ ਦੇ ਤਬਾਦਲੇ ਕਰ ਦਿਤੇ ਜਿਨ੍ਹਾਂ ਥਾਣਾ ਮੁਖੀਆਂ ਦੇ ਤਬਾਦਲੇ ਕਰਕੇ ਥਾਣਾ ਮੁਖੀ ਲਗਾਇਆ ਗਿਆ ਹੈ ਉਨ੍ਹਾਂ ਵਿੱਚੋਂ ਇੰਸਪੈਕਟਰ ਰਾਜਵੰਤ ਸਿੰਘ ਨੂੰ ਪੁਲਸ ਲਾਇਨ ਤੋਂ ਥਾਣਾ ਕੋਤਵਾਲੀ ਮੁਖੀ , ਥਾਣਾ ਕੋਤਵਾਲੀ ਮੁਖੀ ਸਤੀਸ਼ ਕੁਮਾਰ ਨੂੰ ਬਦਲੀ ਕਰਕੇ ਥਾਣਾ ਡਿਵੀਜ਼ਨ 3 ਮੁਖੀ ਲਗਾਇਆ ਥਾਣਾ ਡਿਵੀਜ਼ਨ 3 ਮੁਖੀ ਇੰਸਪੈਕਟਰ ਲਵਪ੍ਰੀਤ ਸਿੰਘ ਦਾ ਤਬਾਦਲਾ ਕਰਕੇ ਉਹਨਾਂ ਨੂੰ ਪੀ ਸੀ ਆਰ ਜੋਨ 1 ਇੰਚਾਰਜ ਲਗਾਇਆ ਇੰਸਪੈਕਟਰ ਸਤਵੰਤ ਸਿੰਘ ਨੂੰ ਪੁਲਸ ਲਾਇਨ ਤੋਂ ਥਾਣਾ 4 ਮੁਖੀ ਲਗਾਇਆ ਗਿਆ ਸਬ ਇੰਸਪੈਕਟਰ ਰਿਚਾ ਰਾਣੀ ਨੂੰ ਪੁਲਸ ਲਾਇਨ ਤੋ ਥਾਣਾ 5 ਮੁਖੀ ਲਗਾਇਆ ਗਿਆ ਥਾਣਾ 5 ਮੁਖੀ ਇੰਸਪੈਕਟਰ ਗੋਲਡੀ ਵਿਰਦੀ ਨੂੰ ਬਦਲੀ ਕਰਕੇ ਪੁਲਸ ਲਾਇਨ ਭੇਜਿਆ ਗਿਆ ਇੰਚਾਰਜ ਸਪੈਸ਼ਲ ਬ੍ਰਾਂਚ ਗੁਰਮੀਤ ਸਿੰਘ ਦਾ ਤਬਾਦਲਾ ਕਰਕੇ ਉਹਨਾਂ ਨੂੰ ਥਾਣਾ 8 ਮੁਖੀ ਲਗਾਇਆ ਥਾਣਾ ਸਲੇਮ ਟਾਬਰੀ ਮੁਖੀ ਵਿਜੈ ਕੁਮਾਰ ਦਾ ਤਬਾਦਲਾ ਕਰਕੇ ਉਹਨਾਂ ਨੂੰ ਥਾਣਾ ਦਰੇਸੀ ਮੁਖੀ ਲਗਾਇਆ ਗਿਆ ਥਾਣਾ ਦਰੇਸੀ ਮੁਖੀ ਸਤਪਾਲ ਸਿੰਘ ਦਾ ਤਬਾਦਲਾ ਕਰਕੇ ਉਹਨਾਂ ਨੂੰ ਥਾਣਾ ਟਿੱਬਾ ਮੁਖੀ ਲਗਾਇਆ , ਅਤੇ ਥਾਣਾ ਟਿੱਬਾ ਮੁਖੀ ਪਰਮਜੀਤ ਸਿੰਘ ਦਾ ਤਬਾਦਲਾ ਕਰਕੇ ਪੀ ਸੀ ਆਰ ਜੋਨ 2 ਇੰਚਾਰਜ ਲਗਾਇਆ ਇੰਸਪੈਕਟਰ ਕੰਵਲਜੀਤ ਸਿੰਘ ਨੂੰ ਪੁਲਸ ਲਾਇਨ ਤੋਂ ਥਾਣਾ ਸਲੇਮ ਟਾਬਰੀ ਮੁਖੀ ਲਗਾਇਆ , ਐਡੀਸ਼ਨਲ ਐਸ ਐਚ ਸ਼ਿਮਲਾਪੁਰੀ ਸਬ ਇੰਸਪੈਕਟਰ ਮਨਜੀਤ ਕੌਰ ਨੂੰ ਥਾਣਾ ਡਾਬਾ ਮੁਖੀ ਲਗਾਇਆ ਥਾਣਾ ਡਾਬਾ ਮੁਖੀ ਹਰਜਿੰਦਰ ਸਿੰਘ ਦਾ ਤਬਾਦਲਾ ਕਰਕੇ ਓਹਨਾ ਨੂੰ ਥਾਣਾ ਜਮਾਲਪੁਰ ਮੁਖੀ ਲਗਾਇਆ ਹੈ।