ਓਟਾਵਾ (ਕੈਨੇਡਾ), 12 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ ਨੂੰ ਬੋਇੰਗ 777-200 ਹਵਾਈ ਜਹਾਜ਼ ਉੱਡਣ ਤੋਂ ਦੋ ਘੰਟੇ ਬਾਅਦ ਹੀ ਖ਼ਤਰਨਾਕ ਤੇਜ਼ ਹਵਾਵਾਂ ਵਿੱਚ ਫਸ ਗਿਆ। ਇਸ ਕਾਰਨ ਯਾਤਰੀਆਂ ਦਾ ਸਿਰ ਸਿਲਿੰਗ ਨਾਲ ਟਕਰਾ ਗਿਆ ਅਤੇ ਕਰੀਬ 37 ਯਾਤਰੀ ਤੇ ਅਮਲੇ ਦੇ ਮੈਂਬਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਨੂੰ ਅਮਰੀਕਾ ਦੇ ਸ਼ਹਿਰ ਹਵਾਈ ‘ਚ ਲੈਂਡ ਕਰਵਾਉਣਾ ਪਿਆ।