ਹਰਿਆਣਾ ਪੁਲਿਸ ਵੱਲੋਂ ਵਾਹਨਾਂ ਦੇ ਦਸਤਾਵੇਜਾਂ ਦੀ ਜਾਂਚ ਲਈ ਨਹੀਂ ਰੋਕਿਆ ਜਾਵੇਗਾ

ਚੰਡੀਗੜ, 11 ਜੁਲਾਈ – ਹਰਿਆਣਾ ਪੁਲਿਸ ਵੱਲੋਂ ਹੁਣ ਸੜਕਾਂ ‘ਤੇ ਆਵਾਜਾਈ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਾਲੇ ਯਾਤਰੀਆਂ ਨੂੰ ਉਨਾਂ ਦੇ ਵਾਹਨਾਂ ਦੇ ਦਸਤਾਵੇਜਾਂ ਦੀ ਜਾਂਚ ਲਈ ਨਹੀਂ ਰੋਕਿਆ ਜਾਵੇਗਾ| ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਮਨੋਜ ਯਾਦਵ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਰੇ ਪੁਲਿਸ ਕਮਿਸ਼ਨਰਾਂ, ਆਈ.ਜੀ.ਪੀ. ਟ੍ਰੈਫ਼ਿਕ ਅਤੇ ਰਾਜਮਾਰਗ ਅਤੇ ਜਿਲਾ ਪੁਲਿਸ ਸੁਪਰਡੈਂਟਾਂ ਨੂੰ ਵਾਹਨ ਚਾਲਕਾਂ ਵੱਲੋਂ ਟ੍ਰੇਫ਼ਿਕ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਸਥਿਤੀ ਵਿਚ ਦਸਤਾਵੇਜਾਂ ਦੀ ਜਾਂਚ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ| ਹਾਲਾਂਕਿ, ਕਿਸੇ ਵੀ ਡਰਾਈਵਰ ਵੱਲੋਂ ਆਵਾਜਾਈ ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਬਾਅਦ ਵਿਚ ਚਾਲਾਨ ਵੀ ਜਾਰੀ ਕੀਤਾ ਜਾ ਸਕਦਾ ਹੈ| ਇਸ ਨਵੀਂ ਪਹਿਲ ਨੂੰ ਲਾਗੂ ਕਰਨ ਦਾ ਮੰਤਵ ਡਰਾਈਵਰਾਂ ਨੂੰ ਆਵਾਜਾਈ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕਰਨਾ, ਸੜਕ ਸੁਰੱਖਿਆ ਨੂੰ ਵੱਧ ਤੋਂ ਵੱਧ ਪੱਧਰ ਤਕ ਯਕੀਨੀ ਕਰਨਾ ਤੇ ਸੜਕਾਂ ‘ਤੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਨਾ ਹੈ| ਸ੍ਰੀ ਯਾਦਵ ਨੇ ਕਿਹਾ ਕਿ ਜੇ ਕੋਈ ਡਰਾਈਵਰ ਆਵਾਜਾਈ ਨਿਯਮਾਂ ਦੀ ਉਲੰਘਣਾ ਨਹੀਂ ਕਰਦਾ ਹੈ ਤਾਂ ਦਸਤਾਵੇਜ ਜਾਂਚ ਲਈ ਵਾਹਨ ਨੂੰ ਰੋਕਨ ਦੀ ਪ੍ਰਥਾ ਨੂੰ ਬੰਦ ਕੀਤਾ ਜਾਵੇਗਾ| ਨਿਯਮਤ ਆਵਾਜਾਈ ਜਾਂਚ ਤੋਂ ਸਾਡਾ ਮੁੱਖ ਮੰਤਵ ਸੜਕਾਂ ਅਤੇ ਆਵਾਜਾਈ ਸੁਰੱਖਿਆ ਦੇ ਨਾਲ-ਨਾਲ ਲੋਕਾਂ ਨੂੰ ਇਕ ਸੁਰੱਖਿਅਤ ਯਾਤਰਾ ਬਾਰੇ ਪ੍ਰੇਰਿਤ ਅਤੇ ਜਾਗਰੂਕ ਕਰਨਾ ਹੈ| ਹੁਣ ਤੋਂ ਆਵਾਜਾਈ ਸਮੇਤ ਜਿਲਾ ਪੁਲਿਸ ਦੀ ਕੋਈ ਇਕਾਈ ਸਿਰਫ਼ ਇਹ ਪਤਾ ਲਗਾਉਣ ਲਈ ਵਾਹਨਾਂ ਨੂੰ ਨਹੀਂ ਰੋਕੇਗੀ ਕਿ ਡਰਾਈਵਰ ਕੋਲ ਪੂਰੇ ਦਸਤਾਵੇਰ ਹਨ ਜਾਂ ਨਹੀਂ| ਉਨਾਂ ਨੇ ਕਿਹਾ ਕਿ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰ ਯਕੀਨੀ ਕਰ ਸੁਰੱਖਿਅਤ ਡਰਾਈਵਿੰਗ ਨਾਲ ਸੜਕ ਦੁਰਘਟਨਾਵਾਂ ਨੂੰ ਰੋਕਨ ਵਿਚ ਵੀ ਮਦਦ ਮਿਲੇਗੀ| ਉਨਾਂ ਨੇ ਇਹ ਸਪਸ਼ਟ ਕੀਤਾ ਕਿ ਪੁਲਿਸ ਵੱਲੋਂ ਵੱਡੇ ਅਪਰਾਧ ਦੀ ਸਥਿਤੀ ਵਿਚ ਏਰੀਆ ਸੀਲਿੰਗ ਤੇ ਰਾਤ ਡੋਮੀਨੇਸ਼ਨ ਦੌਰਾਨ ਅਪਰਾਧ ਦਾ ਪਤਾ ਲਗਾ ਕੇ ਰੋਕਥਾਮ ਤੇ ਇਸ ‘ਤੇ ਰੋਕ ਲਗਾਉਣ ਲਈ ਡਰਾਈਵਰ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਆਦਿ ਦਸਤਾਵੇਜਾਂ ਦੀ ਜਾਂਚ ਕੀਤੀ ਜਾਵੇਗੀ|

Send this to a friend