May 26, 2026 2:33 pm

ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੇ ਫ਼ਸਲ ਦੀ ਚੁਕਾਈ ਨਾ ਹੋਣ ਕਰਕੇ ਸਾੜਿਆ ਪੁਤਲਾ

image ਤਪਾ ਮੰਡੀ, 5 ਮਈ (ਮਨਪ੍ਰੀਤ ਸਿੰਘ)-ਤਾਜੋ ਰੋਡ ’ਤੇ ਨਵੀਂ ਅਨਾਜ ਮੰਡੀ ’ਚ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੇ ਫ਼ਸਲ ਦੀ ਚੁਕਾਈ ਨਾ ਹੋਣ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਸਾੜਿਆ ਗਿਆ। ਇਸ ਮੌਕੇ ਮੰਡੀ ’ਚ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਕਈ ਦਿਨਾਂ ਤੋਂ ਅਨਾਜ ਮੰਡੀ ’ਚ ਕਣਕ ਦੀ ਫ਼ਸਲ ਦੇ ਗੱਟੇ ਵੱਡੀ ਗਿਣਤੀ ’ਚ ਭਰੇ ਪਏ ਹਨ ਜਿਸ ਦੀ ਖ਼ਰੀਦ ਏਜੰਸੀਆਂ ਵੱਲੋਂ ਚੁਕਾਈ ਨਹੀਂ ਕੀਤੀ ਜਾ ਰਹੀ ਹੈ ਜਿਸ ਕਰਕੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਣਕ ਦੇ ਗੱਟਿਆਂ ਕੋਲ ਬੈਠਣਾ ਪੈਂਦਾਂ ਹੈ ਜੋ ਸਰਾਸਰ ਗ਼ਲਤ ਹੈ ਜਿਸ ਨਾਲ ਕਿਸਾਨ, ਮਜ਼ਦੂਰ ਤੇ ਆੜ੍ਹਤੀਆਂ ਬਹੁਤ ਦੁਖੀ ਤੇ ਪ੍ਰੇਸ਼ਾਨ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵੈਸੇ ਤਾਂ ਪੰਜਾਬ ਸਰਕਾਰ ਹਰ ਰੋਜ਼ ਆਖ ਰਹੀ ਹੈ ਕਿ ਕਿਸਾਨ

ਦੀ ਫ਼ਸਲ ਦੀ ਬੋਲੀ ਲੱਗਣ ਸਾਰ ਹੀ ਫ਼ਸਲ ਮੰਡੀਆਂ ’ਚੋਂ ਚੁੱਕੀ ਜਾਵੇਗੀ ਤੇ ਕਿਸਾਨ ਨੂੰ ਕੁੱਝ ਘੰਟਿਆਂ ’ਚ ਹੀ ਵਿਹਲਾ ਕਰ ਦਿੱਤਾ ਜਾਵੇਗਾ ਪਰ ਅਸਲੀਅਤ ਕੁੱਝ ਹੋਰ ਹੀ ਹੈ ਜਦ ਫ਼ਸਲ ਦੀ ਚੁਕਾਈਂ ਬਾਰੇ ਅਧਿਕਾਰੀਆਂ ਨਾਲ ਗੱਲ ਕਰਦੇ ਹਾਂ ਤਾਂ ਅੱਗੇ ਤੋਂ ਕੋਈ ਵੀ ਤਸੱਲੀਬਖ਼ਸ਼ ਜਵਾਬ ਨਹੀਂ ਮਿਲਦਾ ਜਿਸ ਕਰਕੇ ਅਨਾਜ ਮੰਡੀਆਂ ’ਚ ਫ਼ਸਲ ਦੇ ਅੰਬਾਰ ਲੱਗੇ ਹੋਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਜੇ ਫ਼ਸਲ ਦੀ ਚੁਕਾਈ ਜਲਦੀ ਨਾ ਹੋਈ ਤਾਂ ਚੱਕਾ ਜਾਮ ਕੀਤਾ ਜਾਵੇਗਾ ਤੇ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਬਾਰੇ ਜਦ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਫ਼ਸਲ ਦੀ ਚੁਕਾਈ ਛੇਤੀ ਕਰ ਰਹੇ ਹਾਂ।

Send this to a friend