ਮੋਟੀਵੇਟਰਾਂ ਦਾ ਟੈੱਕੀ ਤੇ ਧਰਨਾ 13ਵੇਂ ਦਿਨ ਅਤੇ ਭੁੱਖ ਹੜਤਾਲ ਤੀਜੇ ਦਿਨ ‘ਚ ਸ਼ਾਮਿਲ

ਕੁੱਪ ਕਲਾਂ, 9 ਜੁਲਾਈ (ਅੰਮ੍ਰਿਤ ਪੰਧੇਰ)- ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਟੈੱਕੀ ਤੇ ਚੜ੍ਹੇ ਮੋਟੀਵੇਟਰਾਂ ਤੇ ਮਾਸਟਰ ਮੋਟੀਵੇਟਰਾਂ ਦਾ ਧਰਨਾਂ ਅੱਜ ਤੇਰਵੇ ਦਿਨ ‘ਚ ਅਤੇ ਭੁੱਖ ਹੜਤਾਲ ਤੀਜੇ ਦਿਨ ਵਿੱਚ ਦਾਖਲ ਹੋ ਗਈ ਹੈ।ਸੰਘਰਸ਼ ਕਰ ਰਹੇ ਮੋਟੀਵੇਟਰਾਂ ਦੀਆਂ ਮੰਗਾਂ ਦੇ ਹੱਕ ‘ਚ ਅੱਜ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਾਂ ਦਾ ਨਾਅਰਾ ਮਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਹਰ ਪੱਖੋਂ ਫੇਲ੍ਹ ਹੋ ਚੁੱਕੀ ਹੈ।ਅੱਜ ਦਾ ਨੌਜਵਾਨ ਵਰਗ ਜਿਸ ਨੂੰ ਧਰਨਿਆਂ ਤੇ ਬੈਠਣ ਦੀ ਥਾਂ ਖਾਲੀ ਪਏ ਦਫਤਰਾਂ ਵਿੱਚ ਹੋਣਾ ਚਾਹੀਦਾ ਹੈ।ਬੇਰੁਜ਼ਗਾਰੀ ਕਾਰਨ ਪੰਜਾਬ ਦਾ ਨੌਜਵਾਨ ਨਸਿਆਂ ਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ।ਨਸਿਆਂ ਦੀ ਸਪਲਾਈ ਘਰ ਬੈਠਿਆਂ ਹੀ ਹੋ ਜਾਂਦੀ ਹੈ ਅਤੇ ਸਰਿੰਜਾ ਦੀ ਆਮ ਵਰਤੋਂ ਕਾਰਨ ਨੌਜਵਾਨ ਏਡਜ ਜਿਹੀ ਭਿਆਨਕ ਬਿਮਾਰੀ ਦੇ ਸਿਕਾਰ ਹੋ ਰਹੇ ਹਨ,ਜਿਨ੍ਹਾਂ ਸਮਾਂ ਸਰਕਾਰ ਨਸਾਂ ਤਸਕਰਾਂ, ਪੁਲਿਸ ਅਤੇ ਰਾਜਨੀਤਿਕ ਵਿਅਕਤੀਆਂ ਦਾ ਗੱਠਜੋੜ ਨਹੀਂ ਤੋੜਦੀ ਉਨੀ ਦੇਰ ਪੰਜਾਬ ‘ਚੋ ਨਸਾਂ ਖਤਮ ਨਹੀਂ ਹੋ ਸਕਦਾ।ਕੈਪਟਨ ਸਰਕਾਰ ਨੇ ਜੋ ਵੱਡੇ-ਵੱਡੇ ਵਾਅਦੇ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਸੀ ਉਹਨਾਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ।ਅਕਾਲੀ ਦਲ ਤੇ ਵਾਰ ਕਰਦਿਆਂ ਚੀਮਾ ਨੇ ਕਿਹਾ ਕਿ ਅਕਾਲੀ ਰਸਤਾ ਭੜਕ ਚੁੱਕੇ ਹਨ ਅਤੇ ਪੰਜਾਬ ਦੀ ਮੰਦਹਾਲੀ ਲਈ ਜਿੰਮੇਵਾਰ ਹਨ।ਮੋਟੀਵੇਟਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਭੁੱਖ ਹੜਤਾਲ ਤਿੰਨ ਦਿਨਾਂ ਤੋਂ ਜਾਰੀ ਹੈ 10 ਤਾਰੀਖ ਨੂੰ ਸਵੇਰੇ ਉਹ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਕੋਠੀ ਵੱਲ ਕੂਚ ਕਰਨਗੇ ਅਤੇ ਮੰਤਰੀ ਸਹਿਬਾ ਦੀ ਕੋਠੀ ਦਾ ਘਿਰਾਉ ਕੀਤਾ ਜਾਵੇਗਾ ਅਤੇ ਜੇਕਰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾ ਉਸ ਦੀ ਪੂਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।

Send this to a friend