ਇਸਲਾਮਾਬਾਦ, 9 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਅੰਤਰਰਾਸ਼ਟਰੀ ਮੁਦਰਾ ਫ਼ੰਡ(ਆਈ.ਐਮ.ਐਫ) ਦਾ ਕਹਿਣਾ ਹੈ ਕਿ ਕਮਜ਼ੋਰ ਅਤੇ ਅਸੰਤੁਲਿਤ ਵਿਕਾਸ ਦੇ ਚੱਲਦਿਆਂ ਪਾਕਿਸਤਾਨ ਕਈ ਆਰਥਿਕ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਉਸ ਦੀ ਆਰਥਿਕਤਾ ਅਜਿਹੇ ਮੋੜ ‘ਤੇ ਆ ਕੇ ਖੜ੍ਹੇ ਹੋ ਗਈ ਹੈ ਕਿ ਜਿੱਥੇ ਉਸ ਨੂੰ ਲੋੜੀਂਦੇ ਅਤੇ ਮਜ਼ਬੂਤ ਸੁਧਾਰਾਂ ਦੀ ਜ਼ਰੂਰਤ ਹੈ। ਨਗਦੀ ਸੰਕਟ ਨਾਲ ਸੰਘਰਸ਼ ਕਰ ਰਹੇ ਪਾਕਿਸਤਾਨ ਨੇ ਅਗਸਤ 2018 ‘ਚ ਆਈ.ਐਮ.ਐਫ ਤੋਂ ਰਾਹਤ ਪੈਕੇਜ ਮੁਹੱਈਆ ਕਰਵਾਉਣ ਲਈ ਸੰਪਰਕ ਕੀਤਾ ਸੀ। ਪਿਛਲੇ ਹਫ਼ਤੇ ਆਈ.ਐਫ.ਐਮ. ਨੇ ਅਧਿਕਾਰਤ ਤੌਰ ‘ਤੇ ਪਾਕਿਸਤਾਨ ਨੂੰ ਛੇ ਅਰਬ ਡਾਲਰ ਦਾ ਕਰਜ਼ਾ ਦੇਣ ਨੂੰ ਮਨਜ਼ੂਰੀ ਦਿੱਤੀ। ਇਸ ‘ਚ ਇੱਕ ਅਰਬ ਡਾਲਰ ਦੀ ਰਾਸ਼ੀ ਤੁਰੰਤ ਪਾਕਿਸਤਾਨ ਨੂੰ ਮੁਹੱਈਆ ਕਰਵਾਈ ਗਈ। ਬਾਕੀ ਦੀ ਰਾਸ਼ੀ ਪਾਕਿ ਨੂੰ ਤਿੰਨ ਦਿਨ ਦੇ ਅੰਦਰ ਦਿੱਤੀ ਜਾਣੀ ਤੈਅ ਹੋਈ ਹੈ।