ਸਦਰਪੁਰ ਨੇੜੇ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਲੱਗ ਕੇ ਟਰੱਕ ਨੂੰ ਲੱਗੀ ਅੱਗ

ਪੋਜੇਵਾਲ, 5 ਜੁਲਾਈ (ਜਸਵੀਰ ਲਾਲ)- ਸਥਾਨਕ ਸ਼ਹਿਰ ਤੋ ਨੰਗਲ ਰੋੜ ਤੇ ਸਥਿਤ ਪਿੰਡ ਸਾਹਪੁਰ ਨਜਦੀਕ ਇੱਕ ਬੰਦ ਪਈ ਖਾਦ ਫੈਕਟਰੀ ਦੇ ਪਿਛਲੇ ਪਾਸੇ ਚਲ ਰਹੇ ਕਰੈਸ਼ਰ ਕੋਲ ਇੱਕ ਟਰਕ ਬਿਜਲੀ ਦੀਆ ਹਾਈਵੋਲਟੇਜ ਤਾਟਾ ਦੀ ਲਪੇਟ ‘ਚ ਆ ਕੇ ਜਲ ਕੇ ਸੁਆਹ ਹੋ ਗਿਆ ਜਦੋ ਕਿ ਇਸ ਘਟਨਾ ਵਾਰੇ ਮੌਕੇ ਤੇ ਹੀ ਪ੍ਰਸ਼ਾਸ਼ਨ ਅਤੇ ਨਵਾਸ਼ਹਿਰ ਵਿਖੇ ਫਾਈਰ ਬ੍ਰਿਗੇਡ ਨੂੰ ਜਾਣਕਾਰੀ ਦੇਣ ਤੇ ਵੀ ਫਾਈਰ ਬ੍ਰਿਗੇਡ ਦੀ ਗੱਡੀ ਇੱਕ ਘੰਟਾ ਲੇਟ ਪਹੁੰਚੀ ਉਦੋ ਤੱਕ ਟਰਕ ਪੂਰੀ ਤਰਾ ਅੱਗ ਦੀ ਲਪੇਟ ‘ਚ ਆ ਚੁੱਕਾ ਸੀ। ਡਰਾਇਵਰ ਯੋਧਨ ਕੁਮਾਰ ਵਾਸੀ ਯੂ.ਪੀ ਨੇ ਦੱਸਿਆ ਕਿ ਪਿਛਲੇ ਦਿਨੀ ਮੈ ਲੁੱਧਿਆਣਾ ਤੋ ਇੱਕ ਜਨਰੇਟਰ ਕਰੈਸ਼ਰ ਤੇ ਛੱਡਣ ਆਇਆ ਸੀ ਪਰ ਕਰੈਸ਼ਰ ਵਾਲਿਆ ਨੇ ਜਰਨੇਟਰ ਲੈਣ ਤੋ
ਇਨਕਾਰ ਕਰ ਦਿਤਾ ਤੇ ਵਾਪਸ ਲੈ ਕੇ ਜਾਣ ਨੂੰ ਕਿਹਾ ਤੇ ਮੈ ਗੱਡੀ ਲੈ ਕੇ ਜਦੋ ਵਾਪਸ ਚੱਲਿਆ ਤਾ ਉਪਰ ਤੋ 66ਕੇਵੀ ਦੀ ਲਾਈਨ ਦੇ ਨਾਲ ਜਰਨੇਟਰ ਦਾ ਸਾਈਲੈਸਰ ਲੱਗ ਗਿਆ ਬਿਜਲੀ ਦੀ ਸਪਾਰਕਿੰਗ ਹੋਣ ਕਾਰਨ ਟਰਕ ਨੂੰ ਅੱਗ ਲੱਗ ਗਈ ਤੇ ਮੈ ਟਰਕ ਵਿੱਚੋ ਛਾਲ ਮਾਰਕੇ ਆਪਣੀ ਜਾਨ ਬਚਾਈ। ਮੌਕੇ ਤੇ ਪੁਲਿਸ ਥਾਣਾ ਗੜ੍ਹਸ਼ੰਕਰ ਤੋ ਏ.ਐਸ.ਆਈ ਸੁਭਾਸ਼ ਚੰਦਰ ਪੁਲਿਸ ਪਾਰਟੀ ਸਮੇਤ ਅਤੇ ਫਾਈਰ ਬ੍ਰਿਗੇਡ ਦੀ ਗੱਡੀ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਏ.ਐਸ.ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਸਮਾਜ ਸੇਵੀ ਦਰਸ਼ਨ ਸਿੰਘ ਮੱਟੂ ਤੇ ਉਕਾਰ ਸਿੰਘ ਚਾਹਲਪੁਰੀ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋ ਮੰਗ ਕਰਦਿਆ ਕਿਹਾ ਕਿ ਜਿਲੇ ਦੀ ਸਭ ਤੋ ਵੱਡੀ ਤਹਿਸੀਲ ਹੋਣ ਦੇ ਕਾਰਨ ਅਤੇ ਨਿਤ ਦਿਨ ਵਾਪਰ ਰਹੇ ਅੱਗ ਲੱਗਣ ਦੇ ਘਟਨਾਵਾ ਕਾਰਨ ਗੜਸ਼ੰਕਰ ‘ਚ ਫਾਈਰ ਬ੍ਰਿਗੇਡ ਹੋਣਾ ਅਤਿ ਜਰੂਰੀ ਹੈ ਕਿਉਕਿ ਗਰਮੀਆ ਦੇ ਦਿਨਾ ‘ਚ ਅਕਸਰ ਬੀਤ ਇਲਾਕੇ ਅੰਦਰ ਅੱਗ ਲੱਗਣ ਦੀਆ ਵਾਰਦਾਤਾ ਆਮ ਜਹੀ ਗਲ ਹੈ ਇਸ ਲਈ ਇਥੇ ਫਾਈਰ ਬ੍ਰਿਗੇਡ ਦਾ ਇੰਤਜਾਮ ਕੀਤਾ ਜਾਵੇ।

Send this to a friend