ਸੜਕ ਹਾਦਸੇ ‘ਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ

ਯਮੁਨਾਨਗਰ, 5 ਜੁਲਾਈ (ਜਸਬੀਰ ਸਿੰਘ ਦੁੱਗਲ)- ਸੜਕ ਹਾਦਸੇ ਵਿੱਚ ਕਾਰ ਸਵਾਰ ਦੋ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਦੋਨੋਂ ਲਾਸ਼ਾਂ ਦਾ ਪੋਸਟਰਮਾਟਮ ਕਰਵਾ ਕੇ ਮ੍ਰਿਤਕਾਂ ਦੇ ਪਰੀਜਨਾਂ ਨੂੰ ਸੇਂਪ ਦਿੱਤਾ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਨੇ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਛੱਪਰ ਦੇ ਖੇੜਾ ਕਲਾਂ ਵਾਸੀ ਚੂਹੜ ਸਿੰਘ ਅਤੇ ਸ਼ਾਹਬਾਦ ਦੇ ਪਿੰਡ ਗੁਮਟੀ ਵਾਸੀ ਪ੍ਰਵੀਣ ਕੁਮਾਰ ਅੰਬਾਲਾ ਜਿਲੇ ਦੇ ਨਾਰਾਇਣਗੜ ਪੁਲਿਸ ਥਾਣੇ ਵਿੱਚ ਤਾਇਨਾਤ ਸਨ। ਚੁਹੜ ਸਿੰਘ ਏਐਸਆਈ ਅਤੇ ਪ੍ਰਵੀਣ ਕੁਮਾਰ ਸਿਪਾਹੀ ਦੇ ਅਹੁਦੇ ਤੇ ਤਾਇਨਾਤ ਸੀ।ਪ੍ਰਵੀਣ ਕੁਮਾਰ ਜਗਾਧਰੀ ਪੁਲਿਸ ਲਾਈਨ ਵਿੱਚ ਰਹਿੰਦਾ ਸੀ। ਦੋਨੋਂ ਰਾਤ ਨੂੰ ਥਾਣੇ ਚ ਡਿਊਟੀ ਦੇਣ ਉਪਰੰਤ ਪ੍ਰਵੀਣ ਦੀ ਕਾਰ ਵਿੱਚ ਸਵਾਰ ਹੋ ਕੇ ਆਪਣੇ ਘਰ ਆ ਰਹੇ ਸਨ। ਜਿਵੇਂ ਹੀ ਉਹ ਪਾਂਬਨੀ ਰੋਡ ਸਥਿਤ ਮਾਨਕਪੁਰ ਸਰਾਵਾਂ ਦੇ ਨੇੜੇ ਪੁੱਜੇ, ਤਾਂ
ਸਾਹਮਣਿਓ ਆ ਰਹੇ ਟਰੈਕਟਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ ਅਤੇ ਉਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਖਜੂਰ ਦੇ ਦਰੱਖਤ ਨਾਲ ਜਾ ਟਕਰਾਈ । ਜਿਸ ਕਾਰਨ ਮੌਕੇ ਤੇ ਹੀ ਦੋਵੇਂ ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ । ਘਟਨਾਂ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਟਰੈਕਟਰ ਲੈ ਕੇ ਫਰਾਰ ਹੋ ਗਿਆ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਸਢੌਰਾ ਪੁਲਿਸ ਨੇ ਦੋਵੇਂ ਲਾਸ਼ਾ ਨੂੰ ਕੱਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਮ੍ਰਿਤਕਾਂ ਦੇ ਪਰੀਜਨਾਂ ਨੂੰ ਸੌਂਪ ਦਿੱਤੀਆਂ। ਪੁਲਿਸ ਨੇ ਅਣਪਛਾਤੇ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ । ਥਾਨਾ ਸਢੌਰਾ ਪ੍ਰਭਾਰੀ ਨਵੀਨ ਕੁਮਾਰ ਦਾ ਕਹਿਣਾ ਹੈ ਕਿ ਕਾਰ ਪਹਿਲਾਂ ਟਰੈਕਟਰ ਨਾਲ ਟਕਰਾਈ, ਉਸ ਤੋਂ ਬਾਅਦ ਬੇਕਾਬੂ ਹੋਕੇ ਦਰੱਖਤ ਨਾਲ ਟਕਰਾਈ ਹੈ। ਪੁਲਿਸ ਨੇ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Send this to a friend