June 1, 2026 6:36 am

ਅਮੇਠੀ ’ਚ ਰਾਹੁਲ ਦਾ ਸਮਰਥਨ ਕਰੇਗੀ ਸਪਾ

image ਅਮੇਠੀ, 4 ਮਈ (ਪੀ.ਟੀ.)-ਉੱਤਰ ਪ੍ਰਦੇਸ਼ ਦੇ ਮੰਤਰੀ ਗਾਏਤਰੀ ਪ੍ਰਸਾਦ ਪ੍ਰਜਾਪਤੀ ਨੇ ਅੱਜ ਕਿਹਾ ਕਿ ਅਮੇਠੀ ਵਿਚ ਭਾਜਪਾ ਦੀ ਹਾਰ ਤੈਅ ਕਰਨ ਲਈ ਸਪਾ ਨੇ ਕਾਂਗਰਸ ਉੱਪ ਪ੍ਰਧਾਨ ਅਤੇ ਅਮੇਠੀ ਦੇ ਉਮੀਦਵਾਰ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮੇਠੀ ’ਚ ਭਾਜਪਾ ਦੀ ਹਾਰ ਨੂੰ ਪੱਕਾ ਕਰਨ ਲਈ ਹੀ ਸਪਾ ਨੇ ਰਾਹੁਲ ਗਾਂਧੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਸੰਪਰਦਾਇਕ ਨਫਰਤ ਫੈਲਾਅ ਰਹੀਆਂ ਤਾਕਤਾਂ ਨੂੰ ਰੋਕਣ ਲਈ ਹੀ ਸਪਾ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਅਮੇਠੀ ਅਤੇ ਰਾਏਬਰੇਲੀ ਤੋਂ ਉਮੀਦਵਾਰ ਨਹੀਂ ਖੜਾ ਕੀਤਾ।

Send this to a friend