ਮਾਜਰੀ, 2 ਜੁਲਾਈ (ਸੁਭਾਸ਼ ਚੰਦ)- ਜ਼ਿਲ੍ਹਾ ਪੁਲਿਸ ਕਪਤਾਨ ਹਰਚਰਨ ਸਿੰਘ ਭੁੱਲਰ ਵਲੋਂ ਮਾੜੇ ਅੰਸੂਰਾ ਵਿਰੁੱਧ ਸੂਰ ਕੀਤੀ ਮਹਿਮ ਦੌਰਾਨ ਮਾਜਰੀ ਪੁਲਸ ਨੇ ਮੋਟਰਸਾਇਕਲ ਚੌਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਦੀਪਕਮਾਲ ਅਤੇ ਐਸ.ਐਚ.ਓ ਕੁਲਵੰਤ ਸਿੰਘ ਮਾਜਰੀ ਨੇ ਕਿਹਾ ਕਿ ਚਰਨ ਬਹਾਦਰ ਸਿੰਘ ਵਾਸੀ ਸੈਂਪਲੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਲ ਵਾਸੀ ਸਿਆਲਬਾ ਹੀਰੋ ਪਰੋ ਮੋਟਰਸਾਇਕਲ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਬਲਾਕ ਬੱਸ ਅੱਡੇ ਵਿਚ ਘੁੰਮ ਰਿਹਾ ਸੀ। ਇਸ ਸਬੰਧੀ ਪੁਲਿਸ ਨੂੰ ਆਪਣੇ ਮੁਖਬਰ ਤੋਂ ਮਿਲੀ ਸੂਚਨਾ ਤੇ ਪੁਲਸ ਨੇ ਮੌਕੇ ਤੇ ਜਾ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਉਸ
ਪਾਸੋ ਇਕ ਹੋਰ ਚੌਰੀ ਦਾ ਮੋਟਰਸਾਇਕਲ ਸਪਲੈਡਰ ਪਲੱਸ ਵੀ ਬਰਾਮਦ ਕੀਤਾ ਗਿਆ। ਐਸ.ਐਚ.ਓ ਕੁਲਵੰਤ ਸਿੰਘ ਅਨੁਸਾਰ ਬੀਤੇ ਦਿਨੀ ਗੁਰਦੁਆਰਾ ਗੜ੍ਹੀ ਭੋਰਖਾ ਸਾਹਿਬ ਦੇ ਅੱਗੇ ਤੋਂ ਇਕ ਮੋਟਰਸਾਇਕਲ ਚੌਰੀ ਹੋਇਆ ਸੀ ਜਿਸ ਸਬੰਧੀ ਪੁਲਸ ਥਾਣਾ ਮਾਜਰੀ ਵਿਖੇ ਰਪਟ ਦਰਜ ਸੀ ਤਾ ਪੁਲਸ ਨੇ ਇਸਦੀ ਤਫਤੀਸ਼ ਕੀਤੀ ਤਾ ਪਤਾ ਲੱਗਾ ਕਿ ਇਹ ਮੋਟਰਸਾਇਕਲ ਵਰਿੰਦਰ ਸਿੰਘ ਉਰਫ ਗੁਰਿੰਦਰ ਸਿੰਘ ਉਰਫ ਨਲੂਆ ਵਾਸੀ ਫਾਂਟਵਾ ਨੇ ਚੌਰੀ ਕੀਤਾ ਹੈ। ਪੁਲਸ ਨੇ ਉਕਤ ਦੋਵੇ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਸ ਥਾਣਾ ਮਾਜਰੀ ਵਿਖੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।