May 28, 2026 2:03 am

ਮੈਨੂੰ ਨਵੀਂ ਜਰਸੀ ਬਹੁਤ ਪਸੰਦ ਆਈ : ਵਿਰਾਟ ਕੋਹਲੀ

ਲੰਡਨ, 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਆਈ. ਸੀ. ਸੀ. ਵਿਸ਼ਵ ਕੱਪ 2019 ‘ਚ ਇੰਗਲੈਂਡ ਵਿਰੁੱਧ ਖੇਡੇ ਜਾਣ ਵਾਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਨਵੀਂ ਜਰਸੀ ਬਹੁਤ ਪਸੰਦ ਆਈ ਹੈ ਅਤੇ ਇਹ ਕੁੱਝ ਚੰਗੀਆਂ ਜਰਸੀਆਂ ‘ਚੋਂ ਇਕ ਹੈ। ਉਨ੍ਹਾਂ ਕਿਹਾ ਕਿ ਉਹ 10 ‘ਚੋਂ 8 ਅੰਕ ਦੇਣਗੇ। ਵਿਰਾਟ ਨੇ ਕਿਹਾ ਕਿ ਖੇਡ ‘ਚ ਬਦਲਾਅ ਦੇ ਤੌਰ ‘ਤੇ ਇਹ ਚੰਗੀ ਹੈ ਪਰ ਮੈਨੂੰ ਲੱਗਦਾ ਹੈ ਕਿ ਸਾਡੀ ਨੀਲੀ ਜਰਸੀ ਹਮੇਸ਼ਾ ਤੋਂ ਚੰਗੀ ਹੈ ਅਤੇ ਅਸੀਂ ਇਸ ਨੂੰ ਪਹਿਨ ਕੇ ਮਾਣ ਮਹਿਸੂਸ ਕਰਦੇ ਹਾਂ।

Send this to a friend