ਨਵੀਂ ਦਿੱਲੀ, 27 ਜੂਨ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਨੈਸ਼ਨਲ ਬੈਂਕ ਦੇ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਲੋਨ ਘੁਟਾਲਾ ਕਰਨ ਦੇ ਦੋਸ਼ੀ ਤੇ ਮਨੀ ਲਾਂਡਰਿੰਗ ਕੇਸ ਦੇ ਭਗੌੜੇ ਸਾਬਿਤ ਕੀਤੇ ਜਾ ਚੁੱਕੇ ਹੀਰਾ ਵਪਾਰੀ ਨੀਰਵ ਮੋਦੀ ‘ਤੇ ਸਵਿਟਜ਼ਰਲੈਂਡ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਸਥਾਨਕ ਸਰਕਾਰ ਨੇ ਨੀਰਵ ਮੋਦੀ ਦੇ ਚਾਰ ਬੈਂਕ ਖਾਤਿਆਂ ‘ਤੇ ਰੋਕ ਲਗਾ ਦਿੱਤੀ ਹੈ। ਜਿਸ ਨਾਲ ਨੀਰਵ ਮੋਦੀ ਤੇ ਉਸ ਨਾਲ ਜੁੜੇ ਲੋਕ ਉਸ ਖਾਤੇ ‘ਚ ਜਮਾਂ ਪੈਸਿਆਂ ਦਾ ਇਸਤੇਮਾਲ ਨਹੀਂ ਕਰ ਸਕਣਗੇ। ਸਵਿਟਜ਼ਰਲੈਂਡ ਦੀ ਇਸ ਕਾਰਵਾਈ ਤੋਂ ਬਾਅਦ ਨੀਰਵ ਮੋਦੀ ਨੂੰ ਕੁੱਲ 6 ਮਿਲੀਅਨ ਡਾਲਰ ਦੀ ਸੰਪਤੀ ਤੋਂ ਹੱਥ ਧੋਣੇ ਪਏ ਹਨ। ਇਸ ਤਰ੍ਹਾਂ ਭਗੌੜੇ ਨੀਰਵ ਮੋਦੀ ‘ਤੇ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ।