May 28, 2026 5:45 am

2 ਕਾਰਾਂ ਅਤੇ ਮੋਟਰ ਸਾਈਕਲ ਦੀ ਟੱਕਰ ਵਿੱਚ 3 ਵਿਆਕਤੀ ਅਤੇ 1 ਔਰਤ ਗੰਭੀਰ ਜ਼ਖਮੀ

ਸਰਦੁਲਗੜ੍ਹ, 21 ਜੂਨ (ਵਿਪਨ ਗੋਇਲ)- ਇੱਥੋ ਥੋੜੀ ਦੂਰ ਰਤੀਆ ਸਿਰਸਾ ਮੇਨ ਰੋਡ ਉੱਪਰ ਮਿਲਕ ਪਲਾਂਟ ਅਤੇ ਕਾਲਜ਼ ਰੋਡ ਦੀ ਕੈਚੀਆਂ ਉਪੱਰ 2 ਕਾਰਾਂ ਅਤੇ ਮੋਟਰਸਾਇਕਲ ਦੀ ਟੱਕਰ ਵਿੱਚ 3 ਵਿਆਕਤੀ ਅਤੇ 1 ਅੋਰਤ ਗੰਭੀਰ ਜਖਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇੱਕ ਇਡੀਕੋ ਕਾਰ ਨੰਬਰ ਪੀ ਬੀ 3 ਏ ਐਫ 5634 ਰਤੀਆਂ ਅਤੇ ਜਿਨ ਕਾਰ ਨੰਬਰ ਐਚ ਆਰ ਓ 9 ਬੀ 1427 ਸਿਰਸਾ ਵੱਲੋਂ ਆ ਰਹੀ ਸੀ ਅਤੇ ਕਾਲਜ਼ ਵੱਲੋ ਮੋਟਰਸਾਇਕਲ ਆ ਰਿਹਾ ਸੀ ਕੈਂਚੀਆਂ ਤੇ ਦੋਵੇ ਕਾਰ ਚਾਲਕ ਮੋਟਰਸਾਇਕਲ ਨੂੰ ਬਚਾਉਣ ਦੀ ਕੋਸ਼ਿਸ ਕਰਦੇ ਹੋਏ ਆਪਸ ਵਿੱਚ ਭਿੜ ਗਏ। ਇਸ ਹਾਦਸੇ ਦੋਰਾਨ ਹਰੀਸ਼ ਕੁਮਾਰ ਜੇ ਈ ਪਾਵਰਕਾਮ ਵਾਸੀ ਜੋਧਪੁਰ (ਹਰਿਆਣਾ),ਬਿਨੇ ਕੁਮਾਰ ਪੁੱਤਰ ਅਮਰਜੀਤ ਸਿੰਘ ਵਾਸੀ ਲੋਹਗੜ,ਰਮਨਦੀਪ ਕੋਰ ਪਤਨੀ ਜਗਦੀਸ਼ ਸਿੰਘ ਵਾਸੀ ਲੋਹਗੜ ਅਤੇ ਇੱਕ ਕਾਰ ਡਰਾਇਵਰ ਗੰਭੀਰ ਜਖਮੀ ਹੋ ਗਏ। ਇਸ ਸੰਬੰਧ ਵਿੱਚ ਏ ਐਸ ਆਈ ਹਰਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਸਿਵਲ ਹਸਪਤਾਲ ਵੱਲੋ ਉਨਾਂ ਕੋਲ ਰੋਕਾ ਆਇਆ ਹੈ ਜਿਸ ਵਿੱਚ ਹਰੀਸ਼ ਕੁਮਾਰ ਜੇ ਈ,ਰਮਨਦੀਪ ਕੋਰ ਅਤੇ ਬਿਨੇ ਕੁਮਾਰ ਸੜਕ ਹਾਦਸੇ ਦੋਰਾਨ ਗੰਭੀਰ ਜਖਮੀ ਹੋ ਗਏ ਹਨ ਜਿੰਨਾਂ ਨੂੰ ਮੁੱਢਲੀ ਸਹਾਇਤਾ ਉਪਰੰਤ ਕਿਸੇ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ।

Send this to a friend