May 28, 2026 3:21 pm

15 ਸਾਲ ਦੇ ਪੁੱਤਰ ਨੇ ਸ਼ਰਾਬ ਪੀ ਕੇ ਕੀਤੀ ਪਿਤਾ ਦੀ ਹੱਤਿਆ

ਕੁਰੂਕਸ਼ੇਤਰ/ਕਰਨਾਲ, 12 ਜੂਨ (ਜਸਬੀਰ ਸਿੰਘ ਦੁੱਗਲ)- ਕਰਨਾਲ ਦੇ ਪ੍ਰਿਥਵੀ ਵਿਹਾਰ ਵਿੱਚ ਇੱਕ ਸ਼ਰਾਬੀ ਪੁੱਤਰ ਨੇ ਪਿਤਾ ਦੀ ਕੈਂਚੀ ਮਾਰਕੇ ਹੱਤਿਆ ਕਰ ਦਿੱਤੀ। ਮਾਮਲਾ ਬੁਧਵਾਰ ਤੜਕੇ ਦਾ ਹੈ। 15 ਸਾਲ ਦਾ ਪੁੱਤਰ ਸ਼ਰਾਬ ਪੀ ਕੇ ਤੜਕੇ ਜਦੋ ਘਰ ਆਇਆ ਤਾਂ ਉਸਦੇ ਪਿਤਾ ਸੋਮਨਾਥ ਨੇ ਉਸਨੂੰ ਕਿਸੀ ਗੱਲ ਤੇ ਟੋਕ ਦਿੱਤਾ। ਇਸ ਤੋਂ ਬਾਅਦ ਦੋਨਾਂ ਵਿੱਚ ਵਿਵਾਦ ਹੋ ਗਿਆ ਅਤੇ ਪੁੱਤਰ ਨੇ ਪਿਤਾ ਤੇ ਕੈਂਚੀ ਨਾਲ ਵਾਰ ਕਰ ਦਿੱਤਾ। ਗੰਭੀਰ ਹਾਲਤ ਵਿੱਚ ਸੋਮਨਾਥ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Send this to a friend