May 28, 2026 3:21 pm

ਟਰੱਕ-ਕਾਰ ਵਿੱਚ ਟੱਕਰ, ਪਿੱਛੋਂ ਆ ਰਿਹਾ ਦੂਜਾ ਟਰੱਕ ਵੀ ਟਕਰਾਇਆ, ਔਰਤ ਸਣੇ ਪੁੱਤ-ਧੀ ਦੀ ਮੌਤ

ਕੁਰੂਕਸ਼ੇਤਰ/ਕਰਨਾਲ, 12 ਜੂਨ (ਜਸਬੀਰ ਸਿੰਘ ਦੁੱਗਲ)- ਇਥੇ ਨੇਸ਼ਨਲ ਹਾਇਵੇ-1 ਤੇ ਕਰਨਾਲ ਦੇ ਨੀਲੋਖੇੜੀ ਨੇੜੇ ਸੜਕ ਹਾਦਸੇ ਵਿੱਚ ਕਾਰ ਸਵਾਰ ਇਕ ਔਰਤ ਸਮੇਤ ਉਸਦੇ 2 ਬੱਚਿਆਂ ਦੀ ਮੌਤ ਹੋ ਗਈ ਹੈ ਜਦਕਿ 2 ਹੋਰ ਲੋਕ ਜਖਮੀ ਹਨ, ਜਿਨ੍ਹਾਂ ਨੂੰ ਦਿੱਲੀ ਰੇਫਰ ਕੀਤਾ ਗਿਆ ਹੈ। ਘਟਨਾ ਬੁੱਧਵਾਰ ਸਵੇਰ ਦੀ ਹੈ। ਦੱਸਿਆ ਜਾਂਦਾ ਹੈ ਕੀ ਕਾਰ ਨੇ ਅੱਗੇ ਚੱਲ ਰਹੇ ਟਰੱਕ ਵਿੱਚ ਟੱਕਰ ਮਾਰੀ। ਇਸ ਤੋਂ ਬਾਅਦ ਪਿੱਛੋਂ ਆ ਰਹੇ ਟਰੱਕ ਨੇ ਕਾਰ ਵਿੱਚ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਚੂਰ-ਚੂਰ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਤਿਲਕ ਨਗਰ ਵਿੱਚ ਰਹਿਣ ਵਾਲਾ ਇਹ ਪਰਿਵਾਰ ਪੰਜਾਬ ਦੇ ਰਾਜਪੁਰਾ ਵਿੱਚ ਇਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਵੈਗਨਆਰ ਕਾਰ ਨੀਲੋਖੇੜੀ ਕੋਲ ਪੂਜਿ ਉਦੋਂ ਉਸਦੀ ਅੱਗੇ ਚੱਲ ਰਹੇ ਟਰੱਕ ਨਾਲ ਟੱਕਰ ਹੋ ਗਈ। ਇਸ ਦੌਰਾਨ ਪਿੱਛੋਂ ਆ ਰਿਹਾ ਇੱਕ ਟਰੱਕ ਨੇ ਵੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਕਾਰ ਸਵਾਰ ਊਸ਼ਾ ਸਹਿਗਲ (55), ਉਨ੍ਹਾਂ ਦੀ ਧੀ ਮੇਘਾ ਰਾਣਾ (32) ਅਤੇ ਪੁੱਤਰ ਨਿਖਿਲ (27) ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਬੁਲਾਰੇ ਨੇ ਦਸਿਆ ਕਿ ਘਟਨਾ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਗਿਆ ਹੈ। ਲਾਸ਼ਾਂ ਦਾ ਪੋਸਟਮਾਰਟਮ ਵੀ ਜਲਦੀ ਕਰਵਾ ਦੀਤਾ ਜਾਵੇਗਾ। ਫਿਲਹਾਲ ਟਰੱਕ ਚਲਾਕ ਫਰਾਰ ਹੋ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Send this to a friend