Skip to content
Independent perspectives. Global stories.
BREAKING

ਹਰਿਆਣਾ ਅਤੇ ਰਾਜਸਥਾਨ ਪੁਲਿਸ ਨੂੰ ਲੋੜੀਂਦਾ ਨਾਮੀ ਗੈਂਗਸਟਰ ਚੜ੍ਹਿਆ ਰੋਪੜ ਪੁਲਿਸ ਹੱਥੇ

Share this story

ਰੂਪਨਗਰ, 10 ਜੂਨ (ਲਾਡੀ ਖਾਬੜਾ)- ਰੂਪਨਗਰ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਅਕਸ਼ੇ ਪਹਿਲਵਾਨ ਨਾਮ ਦਾ ਹਰਿਆਣੇ ਦਾ ਨਾਮੀ ਗੈਂਗਸਟਰ ਰੋਪੜ ਪੁਲਿਸ ਕਾਬੂ ਕਰ ਲਿਆ। ਹਰਿਆਣਾ ਪੁਲਿਸ ਵੱਲੋਂ 4 ਲੱਖ ਅਤੇ ਰਾਜਸਥਾਨ ਪੁਲਸ ਵੱਲੋਂ 10 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਇਸ ਗੈਂਗਸਟਰ ਨੂੰ ਫੜ੍ਹਾਉਣ ਵਾਸਤੇ ਰੱਖੀ ਗਈ ਸੀ। ਮਹਿਜ਼ 19ਸਾਲਾਂ ਉਮਰ ਦੇ ਇਸ ਗੈਂਗਸਟਰ ਉੱਪਰ 15 ਕਤਲ ਅਤੇ 20 ਮਾਮਲੇ ਹਾਈਵੇ ਤੇ ਕਾਰਾਂ ਗੱਡੀਆਂ ਦੀ ਲੁੱਟਾਂ ਖੋਹਾਂ ,ਬੈਂਕ ਡਕੈਤੀ ਤੇ ਹੋਰ ਅਪਰਾਧਿਕ ਧਾਰਾਵਾਂ ਦੇ ਇਸ ਵਿਰੁੱਧ ਮਾਮਲੇ ਦਰਜ ਹਨ। ਬਹੁਤ ਹੀ ਛੋਟੀ ਉਮਰ ਦਾ ਇਹ ਸ਼ਾਤਿਰ ਦਿਮਾਗ ਗੈਂਗਸਟਰ ਨੂਰਪੁਰ ਬੇਦੀ ਦੇ ਪਿੰਡਾਂ ਵਿੱਚੋ ਫੜਿਆ ਗਿਆ । ਇਸ ਨਾਮੀ ਗੈਂਗਸਟਰ ਨੂੰ ਫੜਨ ਲਈ ਸਾਂਝੇ ਤੌਰ ਤੇ ਨੂਰਪੁਰ ਬੇਦੀ ਪੁਲਿਸ ਅਤੇ ਸੀ ਆਈ ਸਟਾਫ ਰੂਪਨਗਰ ਵੱਲੋਂ ਡੀ.ਐਸ.ਪੀ ਰੈਂਕ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਇਹ ਸਾਰਾ ਸਰਚ ਆਪ੍ਰੇਸ਼ਨ ਚਲਾਇਆ ਗਿਆ । ਜਿਸ ਤੋਂ ਬਾਅਦ ਹਲਕੀ ਮੁੱਠਭੇੜ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਗਿਆ ।ਜ਼ਿਲ੍ਹਾ ਪੁਲੀਸ ਮੁਖੀ ਐਸ.ਐਸ.ਪੀ ਸਵਪਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਨੂੰ ਨੂਰਪੁਰ ਬੇਦੀ ਖੇਤਰ ਚੋਂ ਕਾਬੂ ਕੀਤਾ ਗਿਆ ਹੈ । ਜਿੱਥੇ ਇਸਨੇ ਪੁਲਿਸ ਉੱਤੇ 6 ਰਾਊਂਡ ਫਾਇਰ ਕੀਤੇ ਅਤੇ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ 3ਰਾਊਂਡ ਫਾਇਰ ਕੀਤੇ ਸਨ। ਗੈਂਗਸਟਰ ਕੋਲੋਂ 32 ਬੋਰ ਦੇ 3 ਪਸਤੌਲ ਅਤੇ ਗੋਲੀਸਿੱਕਾ ਬਰਾਮਦ ਕੀਤਾ ਗਿਆ ਹੈ। ਉਨਾ ਦੱਸਿਆ ਕਿ ਅਕਸ਼ੇ ਪਹਿਲਵਾਨ ਨੇ 15 ਸਾਲ ਦੀ ਉਮਰ ਵਿੱਚ ਹੀ ਪਹਿਲਾ ਕਤਲ ਕਰਕੇ ਗੈਂਗਸਟਰਾਂ ਦੀ ਦੁਨੀਆਂ ਵਿੱਚ ਸ਼ਾਮਲ ਹੋ ਗਿਆ ਸੀ । ਜਿਸ ‘ਤੇ ਰਾਜਸਥਾਨ ਕੋਰਟ ਰੂਮ ਵਿੱਚ ਹੀ ਜੱਜ ਦੇ ਸਾਹਮਣੇ ਗੋਲੀ ਚਲਾ ਕੇ 2 ਜਣਿਆਂ ਦੇ ਕਤਲ ਦਾ ਮੁਕੱਦਮਾ ਵੀ ਦਰਜ ਹੈ। ਪੁਲੀਸ ਇਸ ਕੋਲੋਂ ਹੋਰ ਵੀ ਪੁੱਛ ਵਿੱਚ ਲੱਗੀ ਹੋਈ ਹੈ ਅਤੇ ਹੋਰ ਕਿਹੜੇ ਕਿਹੜੇ ਗੈਂਗਸਟਰਾਂ ਨਾਲ ਇਸ ਦੇ ਸੰਬੰਧ ਹਨ ਅਤੇ ਹੋਰ ਕਿਹੜੀਆਂ ਵਾਰਦਾਤਾਂ ਇਸ ਵੱਲੋਂ ਕੀਤੀਆਂ ਗਈਆਂ ਹਨ । ਉਸ ਲਈ ਪੁਲਸ ਛਾਣਬੀਣ ਕਰ ਰਹੀ ਹੈ ।

WRITTEN BY