Skip to content
Independent perspectives. Global stories.
BREAKING

ਕਥਾਵਾਚਕ ਭਾਈ ਗੁਰਮਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਵਿਖੇ ਗ੍ਰੰਥੀ ਨਿਯੁਕਤ

Share this story

image ਅਨੰਦਪੁਰ ਸਾਹਿਬ, 29 ਅਪ੍ਰੈਲ (ਦਵਿੰਦਰਪਾਲ ਸਿੰਘ)-ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਕਥਾ ਵਾਚਕ ਦੀ ਸੇਵਾ ਨਿਭਾਅ ਰਹੇ ਭਾਈ ਗੁਰਮਿੰਦਰ ਸਿੰਘ ਨੂੰ ਬੀਤੇ ਦਿਨੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗ੍ਰੰਥੀ ਸਿੰਘ ਨਿਯੁਕਤ ਕੀਤਾ ਗਿਆ। ਦੱਸਣਯੋਗ ਹੈ ਕਿ ਭਾਈ ਗੁਰਮਿੰਦਰ ਸਿੰਘ ਵੱਖ ਵੱਖ ਧਾਰਮਿਕ ਸਥਾਨਾ ਤੇ ਬੀਤੇ ਦਸ ਸਾਲ ਤੋ ਕਥਾ ਵਾਚਕ ਵਜੋ ਸੇਵਾ ਨਿਭਾਅ ਚੁਕੇ ਹਨ ਤੇ ਹੁਣ ਤਕਰੀਬਨ ਦੋ ਸਾਲਾ ਤੋ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਕਥਾਵਾਚਕ ਦੀ ਸੇਵਾ ਬੜੇ ਹੀ ਸੁਚੱਜੇ ਢੰਗ ਨਾਲ ਨਿਭਾ ਰਹੇ ਸਨ। ਇਨ੍ਹਾਂ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸਹਿਰ ਵਾਸੀਆ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਸਮੁੱਚੇ ਸਟਾਫ ਵਲੋ ਭਾਈ ਸਾਹਿਬ ਨੂੰ ਵਧਾਈਆ ਦਿੱਤੀਆ ਹਨ।ਤਖਤ ਸ੍ਰੀ ਕੇਸ਼ਗੜ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਮਨੈਜਰ ਸੁਖਵਿੰਦਰ

ਸਿੰਘ ਗਰੇਵਾਲ, ਵਧੀਕ ਮਨੈਜਰ ਰਣਬੀਰ ਸਿੰਘ ਕਲੋਤਾ,ਮਨੈਜਰ ਅਮਰੀਕ ਸਿੰਘ ਪਤਾਲਪੁਰੀ ਸਾਹਿਬ,ਪਲਵਿੰਦਰ ਸਿੰਘ ਬਾਬਾ ਗੁਰਦਿੱਤਾ ਜੀ,ਸੂਚਨਾ ਅਫਸਰ ਭੁਪਿੰਦਰ ਸਿੰਘ, ਹਰਦੇਵ ਸਿੰਘ ਹੈਪੀ, ਸੁਰਜੀਤ ਸਿੰਘ ਫੋਜੀ,ਭਾਈ ਰਛਪਾਲ ਸਿੰਘ ਹਜੂਰੀ ਰਾਗੀ,ਅਕਾਲੀ ਆਗੂ ਜਥੇਦਾਰ ਹੀਰਾ ਸਿੰਘ ਗੂੰਬਰ ਜਥੇਦਾਰ ਸੰਤੋਖ ਸਿੰਘ,ਵਪਾਰ ਮੰਡਲ ਦੇ ਪ੍ਰਧਾਨ ਇਦਰਜੀਤ ਸਿੰਘ ਅਰੋੜਾ, ਰਵਿੰਦਰ ਸਿੰਘ ਰਾਜਾ,ਸ਼ੈਲੀ ਅਰੋੜਾ, ਇਸਤਰੀ ਸਤਿਸੰਗ ਸਭਾ ਦੀ ਪ੍ਰਧਾਨ ਬੀਬੀ ਗੁਰਚਰਨ ਕੌਰ,ਤੇਜਿੰਦਰ ਕੌਰ, ਬੀਬੀ ਰਜਿੰਦਰ ਕੌਰ ਗੂੰਬਰ,ਸੰਦੀਪ ਸਿੰਘ ਕਲੋਤਾ, ਯੂਥ ਖਾਲਸਾ ਵੈਲਫੇਅਰ ਕੌਸ਼ਲ ਦੇ ਦਵਿੰਦਰ ਸਿੰਘ ਰਾਣਾ ਆਦਿ ਨੇ ਕਿਹਾ ਕਿ ਭਾਈ ਸਾਹਿਬ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਨਿਯੁਕਤੀ ਬੜਾ ਸਲਾਘਾਯੋਗ ਉਪਰਾਲਾ ਹੈ।

WRITTEN BY