ਪੱਟੀ, 5 ਜੂਨ (ਰਾਜਦੀਪ ਦਾਸੂਵਾਲ)- ਮੁਸਲਿਮ ਭਾਈਚਾਰੇ ਵੱਲੋਂ ਈਦ ਦਾ ਤਿਉਹਾਰ ਦਾਣਾਂ ਮੰਡੀ ਵਿਖੇ ਬਣੀ ਈਦਗਾਹ ਵਿਖੇ ਮਨਾਇਆ ਗਿਆ। ਇਸ ਮੌਕੇ ‘ਤੇ ਕਾਰੀ ਮੁਕੰਜਰ ਇਮਾਮ ਵੱਲੋਂ ਨਮਾਜ਼ ਅਦਾ ਕਰਵਾਈ ਗਈ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇੱਕ ਦੂਜੇ ਨੂੰ ਗਲੇ ਮਿਲਕੇ ਈਦ ਦੇ ਤਿਉਹਾਰ ਦੀ ਵਧਾਈ ਦਿੱਤੀ। ਇਸ ਮੌਕੇ ‘ਤੇ ਆਇਜ਼ ਮੁਹੰਮਦ ਜੁਮੰਸ, ਹਿਮਾਮ ਮਸਜਿਦ ਕਲੇਰ, ਮਨਤਾਜ਼ ਅਲੀ, ਅਕਬਰ,ਸੁਫੀਦ ਮੁਹੰਮਦ,ਨਵਾਬ ਅਲੀ, ਪ੍ਰਭੂਰ ਖਾਨ, ਕਾਲੂ ਬੰਗਾਲੀ, ਡਾ. ਸਲਮਾਨ ਖਾਨ, ਮੁਹੰਮਦ, ਮਸ਼ੀਅਮ, ਮੁਹੰਮਦ ਹਸਨ, ਕਰੀਮ ਅਲੀ, ਜਾਰਿ ਖਾ, ਮੁਹੰਮਦ ਅਜਾਮ, ਮੁਹੰਮਦ ਅਬਰਲ, ਜੇਵਰ ਖਾਨ ਆਦਿ ਹਾਜ਼ਰ ਸਨ।